Meanings of Punjabi words starting from ਜ

ਕ੍ਰਿ. ਵਿ- ਜਿੱਤਕੇ. "ਮਨੁ ਜਿਣਿ ਪਾਸਾ ਢਾਲਿਆ." (ਸ੍ਰੀ ਛੰਤ ਮਃ ੩)


ਜਿੱਤ ਜਾਂਦਾ ਹੈ. ਫਤੇ ਪਾਉਂਦਾ ਹੈ. "ਮੰਨੇ ਨਾਉ ਸੋਈ ਜਿਣਿਜਾਇ." (ਵਾਰ ਰਾਮ ੧. ਮਃ ੧)


ਜਿੱਤਦਾ ਹੈ. ਫਤੇ ਪਾਉਂਦਾ ਹੈ. "ਜੋਬਨੁ ਘਟੈ ਜਰੂਆ ਜਿਣੈ." (ਸ੍ਰੀ ਮਃ ੧. ਪਹਰੇ) ੨. ਸਰਵ- ਜਿਸ ਨੇ. "ਲਾਇ ਚਾਬੁਕ ਮਨੁ ਜਿਣੈ ਗੁਰਮੁਖਿ ਜੀਤਿਆ." (ਵਡ ਮਃ ੪. ਘੋੜੀਆਂ)


ਸੰ. जित् ਵਿ- ਜਿੱਤਣ ਵਾਲਾ. ਇਹ ਸ਼ਬਦ ਸਮਾਸ ਦੇ ਅੰਤ ਹੁੰਦਾ ਹੈ- ਜਿਵੇਂ- ਇੰਦ੍ਰਜਿਤ, ਸ਼ਤ੍ਰੁਜਿਤ ਆਦਿ। ੨. ਸੰ. जित ਜਿੱਤਿਆ ਹੋਇਆ। ੩. ਸੰਗ੍ਯਾ- ਜੀਤ. ਜਿੱਤ. ਫ਼ਤੇ। ੪. ਕ੍ਰਿ. ਵਿ- ਯਤ੍ਰ. ਜਿਧਰ. ਜਿਸ ਪਾਸੇ। ੫. ਦੇਖੋ, ਜਿਤੁ.


ਜਿੱਤਿਆ. ਫ਼ਤੇ ਕੀਤਾ। ੨. ਕ੍ਰਿ. ਵਿ- ਜਿਤਨਾ. ਜਿਸ ਕ਼ਦਰ. ਯਾਵਤ.


ਕ੍ਰਿ. ਵਿ- ਯਾਵਤ. ਜਿਤਨਾ. ਜਿਤਨਾ ਇਕ. ਜਿਸ ਕ਼ਦਰ.


ਜੀਤਦੇ. ਵਿਜਯ ਕਰਦੇ. "ਜਿਤਤੇ ਬਿਸ੍ਵ ਸੰਸਾਰਹ." (ਸਹਸ ਮਃ ੫)