Meanings of Punjabi words starting from ਨ

ਸੰ. निष्काम. ਵਿ- ਕਾਮਨਾ ਰਹਿਤ. ਇੱਛਾ ਬਿਨਾ. "ਪ੍ਰਣਵੈ ਨਾਮਾ ਭਏ ਨਿਹਕਾਮਾ." (ਮਾਲੀ) "ਸੇਵਾ ਕਰਤ ਹੋਇ ਨਿਹਕਾਮੀ." (ਸੁਖਮਨੀ)


ਸੰ. निष्किञ्चन. ਵਿ- ਕੰਗਾਲ. ਨਿਰਧਨ। ੨. ਸਰਵਤ੍ਯਾਗੀ. "ਨਿਹਕਿੰਚਿਨ ਨਿਹਕੇਵਲ ਕਹੀਐ." (ਮਾਰੂ ਸੋਲਹੇ ਮਃ ੫)


ਵਿ- ਦੂਜੇ ਦੀ ਸਹਾਇਤਾ ਬਿਨਾ। ੨. ਖ਼ਾਲਿਸ. ਸ਼ੁੱਧ। ੩. ਅਸੰਗ. ਨਿਰਲੇਪ. "ਆਸ ਅੰਦੇਸੇ ਤੇ ਨਿਹਕੇਵਲੁ." (ਵਾਰ ਆਸਾ) "ਦਰਸਨ ਦੇਖਿ ਭਈ ਨਿਹਕੇਵਲ." (ਸੂਹੀ ਛੰਤ ਮਃ ੧) ੪. ਸੰ. निश्कैवल्य- ਨਿਸ्ਕੈਵਲ੍ਯ. ਨਿਸ਼ਚੇ ਕਰਕੇ ਕੇਵਲਪਨ ਵਾਲਾ. ਆਦਤੀ। ੫. ਪਰਮਸ਼ੁੱਧ.


ਸੰ. निष्कण्टक. ਵਿ- ਨਿਰਵਿਘਨ। ੨. ਸਤ੍ਰ ਤੋਂ ਬਿਨਾ. "ਨਿਹਕੰਟਕ ਰਾਜੁ ਭੁੰਚਿ ਤੂੰ." (ਵਾਰ ਮਾਰੂ ੧. ਮਃ ੩)


ਦੇਖੋ, ਨਿਹਕਰਮ। ੨. ਦੇਖੋ, ਨਿਸਕ੍ਰਮਣ.


ਵਿ- ਕਾਂਤਿ (ਸ਼ੋਭਾ) ਬਿਨਾ। ੨. ਨਿਸ्ਕ੍ਰਾਂਤ. ਨਿਕਲਿਆ ਹੋਇਆ. ਬਾਹਰ ਗਿਆ। ੩. ਹੱਦੋਂ ਟੱਪਿਆ.


ਦੇਖੋ, ਨਿਸਚਯ. "ਗੁਰੂ ਪੂਰੇ ਤੇ ਇਹ ਨਿਹਚਉ ਪਾਈਐ." (ਗਉ ਥਿਤੀ ਮਃ ੫)#੨. ਕ੍ਰਿ. ਵਿ- ਬਿਨਾ ਸੰਸੇ. ਯਕ਼ੀਨਨ. "ਕਰਤਾ ਕਰੇ ਸੁ ਨਿਹਚਉ ਹੋਵੈ." (ਮਾਰੂ ਸੋਲਹੇ ਮਃ ੩)


ਸੰ. निश्चल. ਵਿ- ਅਡੋਲ. ਅਚਲ. ਕ਼ਾਇਮ. "ਨਿਹਚਲ ਰਾਜ ਹੈ ਸਦਾ ਤਿਸ ਕੇਰਾ." (ਵਾਰ ਬਿਹਾ ਮਃ ੩) ੨. ਦੇਖੋ, ਨਿਹਚਲੁ ੨.


ਵਿ- ਨਿਸ਼੍ਚਲਤਾ ਵਾਲਾ. ਅਡੋਲ. ਅਚਲ. ਕ਼ਾਇਮ. "ਹਰਿਧਨ ਨਿਹਚਲਾਇਆ." (ਵਾਰ ਗੂਜ ੧. ਮਃ ੩) "ਇਕਿ ਸਾਥ ਬਚਨ ਨਿਹਚਲਾਧਾ." (ਸਾਰ ਮਃ ੫)