Meanings of Punjabi words starting from ਬ

ਸੰਗ੍ਯਾ- ਕੁਵਾਯੁ. ਨਿੰਦਿਤ ਪਵਨ ਅਪਾਨਵਾਯੁ ਗੋਜ. ਪੱਦ.


ਸੰ. ਵਾਗੁਰਾ. ਸੰਗ੍ਯਾ- ਮ੍ਰਿਗ ਫਾਹੁਣ ਦੀ ਜਾਲੀ. ਫੰਧਾ. ਪਾਸ਼.


ਦੇਖੋ, ਬਉਰਾ ਅਤੇ ਵਾਗੁਰਾ.


ਦੇਖੋ, ਬਾਵਲੀ.


ਸੰ. ਵਾਗੁਰਿਕ. ਸੰਗ੍ਯਾ- ਵਾਉਰਾ (ਵਾਗੁਰਾ) ਰੱਖਣ ਵਾਲਾ ਸ਼ਿਕਾਰੀ. ਫੰਧਕ। ੨. ਇੱਕ ਜਾਤਿ, ਜਿਸ ਨੂੰ ਬਾਵਰੀਆ ਭੀ ਆਖਦੇ ਹਨ. ਇਸ ਜਾਤਿ ਦੇ ਲੋਕ ਨੀਚ ਸਮਝੇ ਜਾਂਦੇ ਹਨ ਜੋ ਚੋਰੀ ਪੇਸ਼ਾ ਹਨ. ਇਹ ਨਾਮ ਬਾਉਰ (ਵਾਗੁਰਾ) ਰੱਖਣ ਤੋਂ ਹੋਇਆ ਹੈ. ਬਾਉਰੀਏ ਜਾਲ ਵਿੱਚ ਫਸਾਕੇ ਜੀਵਾਂ ਦਾ ਸ਼ਿਕਾਰ ਕਰਦੇ ਹਨ.


ਦੇਖੋ, ਬਾਵਲੀ। ੨. ਤੁ. [بائولی] ਬਾਓਲੀ. ਸ਼ਿਕਾਰੀ ਪੰਛੀ ਨੂੰ ਸ਼ਿਕਾਰ ਕਰਨਾ ਸਿਖਾਉਣ ਲਈ ਰੱਸੀ ਨਾਲ ਬੱਧੇ ਹੋਏ ਪੰਛੀ ਤੇ ਝਪਟ ਕਰਨ ਲਈ ਛੱਡਣਾ, ਜਿਸ ਤੋਂ ਉਹ ਦਿਲੇਰ ਹੋ ਜਾਵੇ, "ਬੰਦਾ ਲੀਨੋ ਬਾਉਲੀ ਲਾਇ." (ਪ੍ਰਾਪੰਪ੍ਰ) ਪ੍ਰਭੁਤਾ ਦਾ ਲਾਲਚ ਦੇ ਕੇ ਬਹਾਦੁਰ ਬੰਦੇ ਨੂੰ ਆਪਣੇ ਹੱਥ ਚਾੜ੍ਹਲਿਆ.


ਕ੍ਰਿ- ਦੇਖੋ, ਬਾਉਲੀ ੨.