Meanings of Punjabi words starting from ਭ

ਦੇਖੋ, ਮਹਿਖਾਸੁਰ. ਭਵਸਾਗਰ. ਸੰਸਾਰ ਸਮੁੰਦਰ। ੨. ਭੈਦਾਇਕ (ਭਯਾਨਕ) ਸਾਗਰ. "ਭੈਸਾਗਰੋ ਭੈਸਾਗਰ ਤਰਿਆ." (ਸੂਹੀ ਛੰਤ ਮਃ ੫) "ਜਿਉ ਬੋਹਿਥੁ ਭੈਸਾਗਰ ਮਾਹਿ." (ਗਉ ਮਃ ੫)


ਵਿ- ਭਯਹਾਰਾ. ਭੈ ਦੇਣ ਵਾਲਾ. ਡਰਾਉਣਾ. "ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ." (ਗਉ ਅਃ ਮਃ ੫)


ਵਿ- ਭਯੰਕਰ. ਡਰਾਉਣਾ.


ਵਿ- ਭੈ ਨਾਲ ਚਕਿਤ (ਹੈਰਾਨ).


ਭੈਦਾਇਕ ਜਲ। ੨. ਭਵਜਲ, ਸੰਸਾਰਸਮੁੰਦਰ "ਭੈ ਤੇ ਭੈਜਲੁ ਲੰਘੀਐ." (ਮਃ ੧. ਵਾਰ ਮਲਾ)