Meanings of Punjabi words starting from ਮ

ਮਰਤਬਾ ਦਾ ਬਹੁਚਨ. ਪਦੀਵਆਂ. ਰੁਤਬੇ.


ਵਿ- ਮਾਰਨ ਵਾਲਾ। ੨. ਸੰਗ੍ਯਾ- ਵੈਰੀ. ਦੁਸ਼ਮਨ. "ਕਰ ਮੈ ਕਰਵਾਰ ਸੰਭਾਰ ਹਕਾਰ, ਮਰਾਰਿ ਪੈ ਧਾਇਪਰੇ ਅਰਕੈ." (ਕ੍ਰਿਸਨਾਵ) ਲਿਖਾਰੀ ਨੇ ਇਹ ਸ਼ਬਦ ਭੁੱਲ ਨਾਲ ਮੁਰਾਰਿ ਲਿਖ ਦਿੱਤਾ ਹੈ। ੩. ਸੰ. ਖ਼ਲਿਹਾਨ. ਪਿੜ.


ਸੰ. ਸੰਗ੍ਯਾ- ਰਾਜਹੰਸ. "ਸੰਤ ਮਰਾਲ ਕਰਹਿ ਕੰਤੂਹਲ." (ਸਵੈਯੇ ਮਃ ੪. ਕੇ) ੨. ਘੋੜਾ. ਤੁਰੰਗ. "ਨੱਚੇ ਮਰਾਲੰ. (ਵਿਚਿਤ੍ਰ) ੩. ਬੱਦਲ. ਮੇਘ। ੪. ਹਾਥੀ। ੫. ਅਨਾਰ ਦਾ ਜੰਗਲ। ੬. ਕੱਜਲ। ੭. ਖਲ. ਦੁਸ੍ਟ। ੮. ਵਿ- ਚਿਕੁਣਾ (ਚਿਕਨਾ)


ਸੰਗ੍ਯਾ- ਮਰਾਲ (ਹੰਸ) ਹੈ ਜਿਸ ਦਾ ਯਾਨ (ਸਵਾਰੀ) ਬ੍ਰਹਮਾ. "ਨਮੋ ਨਮੋ ਤਵ ਜਾਨ ਮਰਾਲਾ." (ਨਾਪ੍ਰ) ੨. ਸਰਸ੍ਵਤੀ. ਵਾਣੀ ਦੀ ਦੇਵੀ.


ਸੰਗ੍ਯਾ- ਮਰਾਲ (ਹੰਸ) ਦੀ ਮਦੀਨ. ਹੰਸਣੀ. ਹੰਸੀ. "ਸ੍ਰੀ ਗੁਰੁ ਗੁਨ ਮਾਨਸ ਸਰਸ, ਜੀਹ ਮਰਾਲਨ ਜਾਂਹਿ." (ਨਾਪ੍ਰ)


ਦੇਖੋ, ਮਰਾਲਜਾਨ.


ਸੰਗ੍ਯਾ- ਹੰਸ ਦੀ ਸਵਾਰੀ ਕਰਨ ਵਾਲੀ, ਸਰਸ੍ਵਤੀ ਦੇਵੀ. "ਮਰਾਲਵਾਹਿਨੀ ਕ੍ਰਿਪਾਲੁ ਹਾਥ ਜੋਰਿ ਬੰਦਨਾ." (ਨਾਪ੍ਰ)


ਮਰਕੇ. "ਮਰਿ ਜੰਮਹਿ ਫਿਰਿ ਵਾਰੋਵਾਰਾ." (ਗਉ ਅਃ ਮਃ ੩)


ਮ੍ਰਿਤ੍ਯੁ ਦਾ ਉਦਯ ਹੋਣਾ. ਮਰਣਾ. ਪ੍ਰਾਣਾਂਤ "ਵਿਣੁ ਡਿਠੇ ਮਰਿਓਦਿ." (ਵਾਰ ਮਾਰੂ ੨. ਮਃ ੫)