Meanings of Punjabi words starting from ਰ

ਸੰ. ਅਰਿਸ੍ਟ. ਸੰਗ੍ਯਾ- ਫੇਨਿਲ. ਇੱਕ ਫਲ, ਜੋ ਮੈਲ ਸਾਫ ਕਰਨ ਲਈ ਸਾਬਣ ਵਾਕਰ ਵਰਤੀਦਾ ਹੈ. Soap- nut. L. Spindus Detergens. ੨. ਦੇਖੋ, ਰੀਠਾ ਸਾਹਿਬ.


ਯੂ. ਪੀ. ਵਿੱਚ ਨੈਨੀਤਾਲ ਦੇ ਜਿਲੇ ਨਾਨਕਮਤੇ ਤੋਂ ਕਰੀਬ ੪੫ ਮੀਲ ਪੂਰਵ, ਜੰਗਲ ਅੰਦਰ ਇੱਕ ਰੀਠਾ, ਜਿਸ ਦੇ ਫਲ ਭੂੱਖ ਨਾਲ ਵ੍ਯਾਕੁਲ ਮਰਦਾਨੇ ਨੂੰ ਸ਼੍ਰੀ ਗੁਰੂ ਨਾਨਕਦੇਵ ਨੇ ਖਵਾਏ. ਇਸ ਬਿਰਛ ਦੇ ਫਲ ਹੁਣ ਭੀ ਛੁਹਾਰਿਆਂ ਜੇਹੇ ਮਿੱਠੇ ਹਨ. ਇਸ ਗੁਰਦ੍ਵਾਰੇ ਦਾ ਪ੍ਰਬੰਧ ਨਾਨਕਮਤੇ ਦੇ ਉਦਾਸੀ ਸੰਤਾਂ ਦੇ ਹੱਥ ਹੈ.#"ਮੱਛ ਪ੍ਰਲੈਜਲ ਮੇ ਬਨ ਨਾਵਕ#ਕੂਰਮ ਕੂਟ ਪਰ੍ਯੋ ਨਿਜ ਪੀਠਾ,#ਹੋਇ ਬਰਾਹ ਧਰੀ ਧਰਨੀ, ਪਰ#ਜਾਨਿਯ ਕ੍ਯੋਂ ਬਿਨ ਬੇਦ ਬਸੀਠਾ?#ਸ਼੍ਰੀ ਗੁਰੂ ਨਾਨਕ ਕੋ ਯਸ਼ ਦਾਸ ਜੂ#ਕੌਨ ਕਹੈ ਜਗ ਮਾਹਿ ਅਦੀਠਾ?#ਦੀਨਾ ਪਹਾਰ ਕਁਧਾਰਵਲੀਨ ਕੋ#ਰੀਠਾ ਪੁਕਾਰ ਰਹ੍ਯੋ ਮਨ ਮੀਠਾ. (ਬਾਵਾ ਰਾਮਦਾਸ ਜੀ)


ਸੰ. ਰੀਢਕ. ਕੰਗਰੋੜ. ਸ਼ਰੀਰ ਦਾ ਆਧਾਰ ਰੂਪ ਹੱਡੀਆਂ ਦੀ ਸੰਗੁਲੀ, ਜਿਸ ਦਾ ਸੰਬੰਧ ਦਿਮਾਗ ਨਾਲ ਹੈ. ਦੇਖੋ, ਕੰਗਰੋੜ.


ਦੇਖੋ, ਰੇਣੁ। ੨. ਦੇਖੋ, ਰਿਣ। ੩. ਅ਼. [رین] ਰਯਨ. ਦਿੱਕਤ ਵਿੱਚ ਫਸਣਾ। ੪. ਅਪਵਿਤ੍ਰ ਹੋਣਾ. ਨਾਪਾਕ ਹੋਣਾ। ੫. ਸੰ. रीण. ਵਿ- ਪਘਰਿਆ. ਗਲਿਆ। ੬. ਨਸ੍ਟ ਹੋਇਆ. ਨਿਕੰਮਾ ਹੋਇਆ. "ਸੁਣਿ ਸੁਣਿ ਰੀਣੇ ਕੰਨ." (ਸ. ਫਰੀਦ)


ਰੇਣੁ- ਇੱਕ. ਰੱਚਕ.


ਸੰ. ऋणिन्. ਵਿ- ਮੁਕ਼ਰੂਜ। ੨. ਕ੍ਰਿਤਗ੍ਯ. ਉਪਕਾਰ ਮੰਨਣ ਵਾਲਾ. "ਗੁਰਮੁਖ ਧਰਮ ਸੰਪੂਰਣ ਰੀਣਾ." (ਭਾਗੁ)