Meanings of Punjabi words starting from ਅ

ਸੰ. अतृप्ति- ਅਤ੍ਰਿਪ੍ਤਿ. ਸੰਗ੍ਯਾ- ਅਸੰਤੋਸ ਤ੍ਰਿਪਤੀ ਦਾ ਅਭਾਵ. "ਅਤਿਪਤਿ ਮਨ ਮਾਏ." (ਸਹਸ ਮਃ ੫)


ਵਿ- ਤ੍ਰਿਪਤਿ ਰਹਿਤ. ਦੇਖੋ, ਅਤ੍ਰਿਪਤ.


ਵਿ- ਅਤਿ ਬਲਿਨ. ਵਡੇ ਜ਼ੋਰਵਾਲਾ. ਮਹਾਬਲੀ.


ਸੰ. ਸੰਗ੍ਯਾ- ਵਾਲਮੀਕ ਰਾਮਾਇਣ ਦੇ ਪਹਿਲੇ ਕਾਂਡ ਦੇ ਬਾਈਸਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਵਿਸ਼੍ਵਾਮਿਤ੍ਰ ਨੇ ਰਾਮਚੰਦ੍ਰ ਜੀ ਨੂੰ ਦੋ ਵਿਦ੍ਯਾ ਸਿਖਾਈਆਂ, ਇੱਕ ਬਲਾ, ਦੂਜੀ ਅਤਿਬਲਾ, ਜਿਨ੍ਹਾਂ ਦੇ ਪ੍ਰਭਾਵ ਕਰਕੇ ਥਕੇਵਾਂ ਅਤੇ ਰੋਗ ਨਹੀਂ ਹੁੰਦਾ। ੨. ਇੱਕ ਬੂਟੀ, ਜਿਸ ਨੂੰ ਗੰਗੇਰਨ ਅਤੇ ਕੰਘੀ ਭੀ ਆਖਦੇ ਹਨ ਇਹ ਧਾਤੁ ਪੁਸ੍ਟ ਕਰਦੀ ਹੈ. ਦਾਝ ਅਤੇ ਵਮਨ (ਡਾਕੀ) ਸ਼ਾਂਤ ਕਰਦੀ ਹੈ. ਪੇਟ ਦੇ ਕੀੜੇ ਮਾਰਨ ਵਾਲੀ ਹੈ. ਦੁੱਧ ਅਤੇ ਮਿਸ਼ਰੀ ਨਾਲ ਜੇ ਇਸ ਦਾ ਸੇਵਨ ਕਰੀਏ ਤਾਂ ਪ੍ਰਮੇਹ ਰੋਗ ਹਟ ਜਾਂਦਾ ਹੈ.#L. Sidonia Cordifolia.


ਵਿ- ਮਹਾਬਾਹੁ.¹ ਲੰਮੀਆਂ ਭੁਜਾਂ ਵਾਲਾ। ੨. ਜਿਸ ਦੀਆਂ ਬਾਹਾਂ ਹਰ ਥਾਂ ਪਹੁੰਚ ਸਕਦੀਆਂ ਹਨ. "ਅਤਿਭੁਜ ਭਇਓ ਅਪਾਰਲਾ." (ਮਲਾ ਨਾਮਦੇਵ)


ਸੰ. ਸੰਗ੍ਯਾ- ਮੁਕਤਿ. ਮੋਕ੍ਸ਼੍‍. ਅਜਿਹੀ ਮੋਤ, ਜਿਸ ਤੋਂ ਫੇਰ ਕਦੇ ਮੌਤ ਨਾ ਹੋਵੇ, "ਐਸੇ ਮਰਹੁ ਜਿ ਬਹੁਰ ਨ ਮਰਨਾ." (ਗਉ ਕਬੀਰ)


ਵਿ- ਜੋ ਮਾਨੁਸ ਦੀ ਸ਼ਕਲ ਵਿੱਚ ਮਨੁੱਖ ਦੀ ਸ਼ਕਤਿ ਤੋਂ ਵਧਕੇ ਹੈ. ਆਦਮੀ ਦੀ ਸ਼ਕਲ ਵਿੱਚ ਦੇਵਤਾ। ੨. ਜੋ ਮਨੁੱਖ ਦੀ ਤਾਕਤ ਤੋਂ ਬਾਹਰ ਹੈ। ੩. ਜੋ ਮਨੁੱਖਪੁਣੇ ਤੋਂ ਲੰਘ ਗਿਆ ਹੋਵੇ. ਪਸ਼ੂ.


ਇੱਕ ਮਾਤ੍ਰਿਕ ਛੰਦ. ਇਸ ਦਾ ਨਾਉਂ "ਪਾਦਾਕੁਲਕ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਚੌਕਲ, ਅਰਥਾਤ ਚਾਰ ਡਗਣ. ਅੱਠ ਅੱਠ ਮਾਤ੍ਰਾ ਤੇ ਦੋ ਵਿਸ਼੍ਰਾਮ, ਅੰਤ ਦੋ ਗੁਰੁ.#ਉਦਾਹਰਣ-#ਕਹੂੰ ਨ ਪੂਜਾ, ਕਹੂੰ ਨ ਅਰ੍‍ਚਾ।#ਕਹੂੰ ਨ ਸ਼੍ਰੁਤਿਧੁਨਿ, ਸਿਮ੍ਰਤਿ ਨ ਚਰ੍‍ਚਾ।#ਕਹੂੰ ਨ ਹੋਮੰ, ਕਹੂੰ ਨ ਦਾਨੰ।#ਕਹੂੰ ਨ ਸੰਜਮ, ਕਹੂੰ ਸਨਾਨੰ॥ (ਕਲਕੀ)


ਸੰਗ੍ਯਾ- ਆਤਮਰਸ. ਆਤਮਾਨੰਦ. ਜਿਸ ਤੋਂ ਵਧਕੇ ਹੋਰ ਕੋਈ ਰਸ ਨਹੀਂ. "ਅਤਿਰਸ ਪਾਇ ਤਜੇ ਰਸ ਫੀਕੇ." (ਸਲੋਹ) ੩. ਸ੍‍ਮਰਣ (ਸਿਮਰਣ) ਦਾ ਰਸ. ਨਾਮਰਸ.