Meanings of Punjabi words starting from ਕ

ਸੰ. कल्मष ਸੰਗ੍ਯਾ- ਦਾਗ਼. ਕਲੰਕ। ੨. ਪਾਪਾ. ਦੋਸ.


ਫ਼ਾ. [قلمزن] ਸੰਗ੍ਯਾ- ਕ਼ਲਮ ਚਲਾਉਣ ਵਾਲਾ ਲਿਖਾਰੀ। ੨. ਮੁਸੱਵਰ. ਚਿਤ੍ਰਕਾਰ। ੩. ਵਿ- ਕ਼ਲਮ ਫੇਰਕੇ ਲਿਖਿਆ ਹੋਇਆ ਮੇਟਿਆ.


ਫ਼ਾ. [قلمدان] ਕ਼ਲਮ ਰੱਖਣ ਦਾ ਅਸਥਾਨ. ਕ਼ਲਮ ਦਵਾਤ ਆਦਿਕ ਲਿਖਣ ਦੇ ਸਾਮਾਨ ਦਾ ਛੋਟਾ ਬਕ੍‌ਸ (box).