Meanings of Punjabi words starting from ਜ

ਕ੍ਰਿ. ਵਿ- ਯਾਵਤ. ਦੇਖੋ, ਜਿਤਕੁ.


ਵਿ- ਜਿੱਤਣ ਵਾਲਾ. ਫ਼ਤੇ ਕਰਨ ਵਾਲਾ. "ਬਡੇ ਜਿਤਵਾਰ ਸੁਲੱਛਨ." (ਪਾਰਸਾਵ) ੨. ਜਿਸ ਦਿਨ। ੩. ਜਿਸ ਵੇਰ.


ਕ੍ਰਿ. ਵਿ- ਜਿਤਨਾ. ਜਿਤਨੇ. ਯਾਵਤ. ਜਿਸ ਕ਼ਦਰ. "ਜਿਤੜੇ ਫਲ ਮਨਿ ਬਾਂਛੀਅਹਿ, ਤਿਤੜੇ ਸਤਿਗੁਰ ਪਾਸਿ." (ਸ੍ਰੀ ਮਃ ੫)


ਕ੍ਰਿ. ਵਿ- ਯਾਵਤ. ਜਿਸ ਕ਼ਦਰ. ਜਿਤਨਾ. ਜੇਤਾ। ੨. ਜਿੱਤਿਆ. ਫ਼ਤੇ ਕੀਤਾ. "ਜਿਤਾ ਜਨਮੁ ਅਪਾਰੁ." (ਵਾਰ ਗੂਜ ਮਃ ੨. ਮਃ ੫)