Meanings of Punjabi words starting from ਨ

ਦੇਖੋ, ਨਿਹਚਲ. "ਤੂੰ ਨਿਹਚਲੁ ਕਰਤਾ ਸੋਈ." (ਸੋਪੁਰਖੁ) ੨. ਅਤਿ ਚੰਚਲ. ਬਹੁਤ ਚਪਲ. "ਅਸਥਿਰੁ ਕਰੇ ਨਿਹਚਲੁ ਇਹੁ ਮਨੂਆ." (ਧਨਾ ਮਃ ੫) ਚਪਲ ਮਨ ਨੂੰ ਸ੍‌ਥਿਰ ਕਰੇ


ਯਕੀਨ. ਭਰੋਸਾ. ਦੇਖੋ, ਨਿਸਚਯ.


ਕ੍ਰਿ. ਵਿ- ਸਚਮੁਚ. ਠੀਕ. ਯਕ਼ੀਨਨ.


ਕ੍ਰਿ. ਵਿ- ਬਿਨਾ ਸੰਸੇ. ਯਕੀਨਨ।#੨. ਨਿਸ਼ਚੇ ਨਾਲ. "ਕਹੁ ਨਾਨਕ ਨਿਹਚੌ ਧਿਆਵੈ." (ਵਾਰ ਆਸਾ)


ਵਿ- ਖੋਟੀ ਬਾਣ ਤੋਂ ਬਿਨਾ. ਜਿਸ ਨੂੰ ਕੋਈ ਵ੍ਯਸਨ ਨਹੀਂ। ੨. ਰਸ ਦਾ ਤ੍ਯਾਗੀ. ਚਸਕੇ ਤੋਂ ਵਿਰਕਤ.


ਸੰ. ਨਹਨ. ਸੰਗ੍ਯਾ- ਬੰਨ੍ਹਣ ਦੀ ਕ੍ਰਿਯਾ. ਬੰਧਨ. "ਸਚ ਕੂੜੈ ਲੈ ਨਿਹਣ ਬਹੰਦਾ." (ਭਾਗੁ) ਸੱਚ, ਝੂਠ ਨੂੰ ਬੰਨ੍ਹ ਕੇ ਬੈਠਾ ਲੈਂਦਾ ਹੈ.


ਸੰ. ਵਿ- ਮਾਰਿਆ ਹੋਇਆ। ੨. ਪਛਾੜਿਆ. ਪਟਕਾਇਆ"ਨਿਹਤੇ ਪੰਜਿ ਜੁਆਨ ਮੈ." (ਸ੍ਰੀ ਮਃ ੫. ਪੈਪਾਇ) ਪੰਜੇ ਵਿਕਾਰ ਢਾਹ ਲਏ.