nan
nan
nan
nan
nan
nan
ਕ੍ਰਿ. ਵਿ- ਬਜਾਕੇ. "ਬਾਇ ਸੰਖ ਅਪਾਰ." (ਚੰਡੀ ੨) ੨. ਸੰਗ੍ਯਾ- ਵਾਯੁ. ਪਵਨ. "ਅਪੁ ਤੇਜੁ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੩. ਪ੍ਰਾਣ. ਸ੍ਵਾਸ. "ਬਾਇਰੂਪੰ ਅਸਥੰਭਨਹ." (ਸਹਸ ਮਃ ੫) ੪. ਸੰ. ਵਾਤ. ਸ਼ਰੀਰ ਦਾ ਧਾਤੁ. ਸੌਦਾ. ਦੇਖੋ, ਖਿਲਤ ੬.#ਵਾਤ (ਬਾਇ) ਜੀਵਨ ਦੇਣ ਵਾਲੀ ਅਰ ਸ਼ਰੀਰ ਦੀ ਧਾਤੂਆਂ ਨੂੰ ਯੋਗ ਰੀਤਿ ਨਾਲ ਪ੍ਰੇਰਨ ਵਾਲੀ ਹੈ. ਇਸ ਬਿਨਾ ਪਿੱਤ ਅਤੇ ਕਫ ਕਿਸੇ ਕੰਮ ਦੇ ਨਹੀਂ. ਜਦ ਇਸ ਵਿੱਚ ਵਿਕਾਸ ਹੋ ਜਾਵੇ ਅਰ ਇਹ ਆਪਣੇ ਅਸਲ ਰੂਪ ਵਿੱਚ ਨਾ ਰਹੇ, ਤਦ ਅਨੇਕ ਰੋਗਾਂ ਦਾ ਕਾਰਣ ਹੁੰਦੀ ਹੈ.#ਸ਼ਰੀਰ ਵਿੱਚ ਇਸ ਦੇ ਪੰਜ ਅਤੇ ਦਸ ਭੇਦ ਹਨ. ਦੇਖੋ, ਪੰਚ ਪ੍ਰਾਣ ਅਤੇ ਦਸ ਪ੍ਰਾਣ.#ਬਾਇ (ਵਾਤ) ਦੇ ਵਿਕਾਰੀ ਹੋਣ ਦੇ ਇਹ ਕਾਰਣ ਹਨ-#ਰੁੱਖਾ ਠੰਢਾ ਭਾਰੀ ਭੋਜਨ ਖਾਣਾ, ਰਾਤ ਨੂੰ ਨਾ ਸੋਣਾ, ਬਹੁਤ ਮੈਥੁਨ ਕਰਨਾ, ਸ਼ਰੀਰ ਤੋਂ ਬਹੁਤਾ ਲਹੂ ਨਿਕਲ ਜਾਣਾ, ਭੁੱਖਿਆਂ ਰਹਿਣਾ, ਪਾਣੀ ਵਿੱਚ ਚਿਰ ਤੀਕ ਤਰਨਾ, ਮਲ ਮੂਤ੍ਰ ਦਾ ਵੇਗ ਰੋਕਣਾ, ਆਪਣੀ ਸ਼ਕਤੀ ਤੋਂ ਵਧਕੇ ਸਫਰ ਕਰਨਾ ਆਦਿਕ.#ਵਾਯੁ ਦੇ ਵਿਕਾਰੀ ਹੋਣ ਦੇ ਲੱਛਣ ਹਨ-#ਜੋੜਾਂ ਵਿੱਚ ਜਕੜਨ, ਹੱਡਭੰਨਣੀ, ਸਿਰਪੀੜ, ਨੀਂਦ ਨਾ ਆਉਣੀ, ਰੋਮ ਖੜੇ ਹੋਣੇ, ਤੁਚਾ ਰੁੱਖੀ ਹੋਣੀ, ਆਂਦਰਾਂ ਦਾ ਬੋਲਣਾ ਆਦਿਕ.#ਵਾਤਦੋਸ ਦੂਰ ਕਰਨ ਦੇ ਸਾਧਾਰਣ ਇਲਾਜ ਹਨ-#ਸ਼ਰੀਰ ਤੇ ਤੇਲ ਵਟਣੇ ਆਦਿ ਦੀ ਮਾਲਿਸ਼ ਕਰਨੀ. ਯੋਗਰਾਜ ਗੁੱਗਲ ਦਾ ਸੇਵਨ ਕਰਨਾ. ਰਸਦਾਇਕ ਨਮਕੀਨ ਤਰ ਭੋਜਨ ਖਾਣੇ. "ਬਾਇ ਪਿੱਤ ਕਰ ਉਪਜਤ ਭਏ." (ਚਰਿਤ੍ਰ ੪੦੫) ੫. ਸੰ. ਵ੍ਯਾੱਤ. ਵਿ- ਫੈਲਿਆ ਹੋਇਆ. ਟੱਡਿਆ। ੬. ਕ੍ਰਿ. ਵਿ- ਟੱਡਕੇ. ਪਸਾਰਕੇ. "ਰੋਮ ਫੁਲਾਇ ਬਡੋ ਮੁਖ ਬਾਇ." (ਗੁਵਿ ੧੦) ੭. ਦੇਖੋ, ਬਾਂਇ.
ਸੰਗ੍ਯਾ- ਵਾਯੁ. ਪੌਣ. "ਲਗੈ ਨ ਤਾਤੀ ਬਾਇਆ." (ਸਾਰ ਮਃ ੫) ੨. ਦੇਖੋ, ਬਾਯਾ। ੩. ਦੇਖੋ, ਵਾਇਆ.
ਦੇਖੋ, ਬਾਯਾਂ.
ਸੰ. ਵਾਯਸ. ਸੰਗ੍ਯਾ- ਕਾਉਂ. ਕਾਕ. "ਸੁਆਨ ਸੂਕਰ ਬਾਇਸ ਜਿਵੈ ਭਟਕਤ." (ਮਾਰੂ ਕਬੀਰ) ੨. ਅ਼. [باعِث] ਬਾਅ਼ਸ ਕਾਰਣ. ਹੇਤੁ. ਸਬਬ.
ਸੰ. ਵਾਯਕ. ਸੰਗ੍ਯਾ- ਬੁਣਨ ਵਾਲਾ, ਜੁਲਾਹਾ.