Meanings of Punjabi words starting from ਭ

ਸੰ. ਭਗਿਨੀ. "ਭੈਣ ਭਾਈ ਸਭਿ ਸਜਣਾ." (ਸ੍ਰੀ ਮਃ ੫. ਪੈਪਾਇ) ੨. ਸੰ. ਭ੍ਰਮਣ. ਚੌਰਾਸੀ ਦਾ ਗੇੜਾ. "ਜਿਸਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ." (ਵਾਰ ਰਾਮ ੨. ਮਃ ੫) ੩. ਸੰ. ਭੁਵਨ. ਜਗਤ। ੪. ਮਰਾ. ਭੇਣੇ. ਡਰ. ਖ਼ੌਫ਼.


(ਗਉ ਮਃ ੧) ਕਰਤਾਰ ਦਾ ਭੈ ਅਗਨਿ ਹੈ ਜੋ ਦੇਹ ਨੂੰ ਭਖਾਉਂਦੀ (ਤਪਾਉਂਦੀ) ਹੈ, ਅਤੇ ਕੁਕਰਮਾਂ ਦਾ ਭੈ ਨਾਲਿ (ਫੂਕਣੀ) ਹੈ.


ਭਵਤ੍ਰਾਸ. ਦੇਖੋ, ਭੈ ੨.


ਵਿ- ਭਵਤ੍ਰਾਸ ਨਾਸ਼ਕ. ਦੇਖੋ, ਭੈ ੨.


ਸੰ. ਭਗਿਨੀ. "ਗੁਰਮੁਖਿ ਨਾਮ ਸੁਨਹੁ, ਮੇਰੀ ਭੈਨਾ." (ਆਸਾ ਮਃ ੪)


ਵਿ- ਭਯ ਨਾਸ਼ ਕਰਤਾ. "ਭੈਨਾਸਨ ਦੁਰਮਤਿਹਰਨ ਕਲਿ ਮੈ ਹਰਿ ਕੋ ਨਾਮ." (ਸਃ ਮਃ ੯)