Meanings of Punjabi words starting from ਰ

ਨਾਪਾਕ ਹੋ ਗਏ. ਦੇਖੋ, ਰੀਣ ੪। ੨. ਨਿਕੰਮੇ ਹੋ ਗਏ. ਦੇਖੋ, ਰੀਣ ੬.


ਦੇਖੋ, ਰੀਤਿ। ੨. ਪਹਾ. ਵਿਆਹੀ ਹੋਈ ਇਸਤ੍ਰੀ ਦੇ ਪਤਿ ਅਥਵਾ ਉਸ ਦੇ ਸੰਬੰਧੀਆਂ ਨੂੰ ਯੋਗ੍ਯ ਮੁੱਲ ਦੇਕੇ, ਕਿਸੇ ਆਦਮੀ ਨਾਲ ਇਸਤ੍ਰੀ ਦਾ ਸੰਯੋਗ ਕਰਨ ਦੀ ਰਸਮ. ਪਹਾੜੀ ਰੀਤਿ ਅਨੁਸਾਰ ਕਰੇਵਾ.


ਵਿ- ਰਿਕ੍ਤ ਹੋਇਆ. ਖਆਲੀ. "ਰੀਤੇ ਭਰੇ, ਭਰੇ ਸਖਨਾਵੈ." (ਬਿਹਾ ਮਃ ੯) ੨. ਮਹਰੂਮ ਹੋਇਆ. ਵਾਂਜਿਆ ਹੋਇਆ. "ਕਰਿ ਕਿਰਪਾ ਮੁਹਿ ਨਾਮੁ ਦੇਹੁ, ਨਾਨਕ ਦਰਸ ਰੀਤਾ." (ਬਿਲਾ ਮਃ ੫)


ਸੰਗ੍ਯਾ- ਰੀਤਿ ਪੁਰ ਆਉਣ ਦੀ ਕ੍ਰਿਯਾ. ਮਰਯਾਦਾ. "ਇਕੁ ਰੀਤਾਵੀਆ." (ਵਾਰ ਰਾਮ ੨. ਮਃ ੫)


ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ.