Meanings of Punjabi words starting from ਲ

ਸੰ. ਲੋਕੋਪਚਾਰ. ਸੰਗ੍ਯਾ- ਲੋਕ ਵਿਹਾਰ. ਲੋਕਰੀਤਿ. "ਲੋਕਪਚਾਰਾ ਕਰੈ ਦਿਨੁ ਰਾਤਿ." (ਸੁਖਮਨੀ)


ਦੇਖੋ, ਲੋਕਨਾਥ ਅਤੇ ਲੋਕਪਾਲ.


ਲੋਕਾਂ ਦਾ ਇਅ਼ਤਬਾਰ ਜਮਾਉਣ ਦੀ ਕ੍ਰਿਯਾ. ਲੋਕਾਂ ਦੇ ਖ਼ੁਸ਼ ਕਰਨ ਦੀ ਹਿਕਮਤ. "ਲੋਕ ਪਤੀਆਰੈ ਕਛੂ ਨ ਪਾਈਐ." (ਸੂਹੀ ਮਃ ੫)


ਸੰਗ੍ਯਾ- ਜਗਤਨਾਥ. ਕਰਤਾਰ ਜੋ ਸਭ ਲੋਕਾਂ ਨੂੰ ਪਾਲਦਾ ਹੈ। ੨. ਰਾਜਾ. ਬਾਦਸ਼ਾਹ। ੩. ਦਿਕਪਾਲ ਦੇਵਤਾ ਜਿਨ੍ਹਾਂ ਦੀ ਗਿਣਤੀ ਅੱਠ ਹੈ- ਪੂਰਵ ਦਾ ਇੰਦ੍ਰ, ਦੱਖਣ ਪੂਰਵ ਦਾ ਅਗਨਿ, ਦੱਖਣ ਦਾ ਯਮ, ਦੱਖਣ ਪੱਛਮ ਦਾ ਸੂਰਜ, ਪੱਛਮ ਦਾ ਵਰੁਣ, ਉੱਤਰ ਪੱਛਮ ਦਾ ਵਾਯੁ, ਉੱਤਰ ਦਾ ਕੁਬੇਰ, ਉੱਤਰ ਪੂਰਵ ਦਾ ਸੋਮ. ਇਨ੍ਹਾਂ ਅੱਠਾਂ ਪਾਸ ਇੱਕ ਇੱਕ ਹਾਥੀ ਹੈ. ਦੇਖੋ, ਦਿੱਗਜ। ੪. ਕਈ ਪੁਰਾਣਾਂ ਵਿੱਚ ਅੱਠ ਦਿੱਗਜਾਂ ਨੂੰ ਹੀ ਲੋਕਪਾਲ ਲਿਖਿਆ ਹੈ। ੫. ਪੁਰਾਣਾਂ ਵਿੱਚ ਲਿਖੇ- ਬ੍ਰਹਮਲੋਕ, ਇੰਦ੍ਰਲੋਕ, ਪਿਤ੍ਰਿਲੋਕ, ਸੂਰਯਲੋਕ, ਚੰਦ੍ਰਲੋਕ, ਗੰਧਰਵਲੋਕ, ਨਾਗਲੋਕ, ਅਤੇ ਯਮਲੋਕ ਆਦਿ ਦੇ ਪਾਲਕ ਪ੍ਰਧਾਨ ਦੇਵਤਾ.


ਲੋਕਪਾਲਾਂ ਦਾ ਸ੍ਵਾਮੀ ਕਰਤਾਰ। ੨. ਮਹਾਦੇਵ. ਰੁਦ੍ਰ.


ਸ਼੍ਰੀ ਗੁਰੂ ਨਾਨਕਦੇਵ। ੨. ਪੁਰਾਣਾਂ ਅਨੁਸਾਰ ਸੂਰਜ.