Meanings of Punjabi words starting from ਵ

ਸੰ. ਵਿਕ੍ਰਿਯਾ. ਸੰਗ੍ਯਾ- ਅਨ੍ਯਥਾ ਪਰਿਣਾਮ. ਉਲਟਾ ਫਲ. "ਜੁਗਤਿ ਵਿਹੂਣੀ ਵਿਕਉ ਜਾਇ." (ਰਤਨਮਾਲਾ) ੨. ਸੰ. ਵਿਕ੍ਰਮ. ਬਲ. ਸਾਮਰ੍‍ਥ੍ਯ। ੩. ਸੰ. ਵਿਕ੍ਰਯ. ਵੇਚਣਾ. ਫ਼ਰੋਖ਼ਤ ਕਰਨਾ.


ਦੇਖੋ, ਬਿਕਸਨਾ। ੨. ਸੰ. ਸੰਗ੍ਯਾ- ਚੰਦ੍ਰਮਾ.


ਸੰ. ਵਿ- ਚਮਕਣ ਵਾਲਾ. ਰੌਸ਼ਨ। ੨. ਸੰਗ੍ਯਾ- ਇਕ ਅਰਥਾਲੰਕਾਰ. ਜੋ ਵਿਸ਼ੇਸ ਕਥਨ ਨੂੰ ਸਾਮਾਨ੍ਯ ਕਥਨ ਨਾਲ ਪੁਸ੍ਟ ਕਰੀਏ, ਅਰ ਫੇਰ ਸਾਮਾਨ੍ਯ ਵਾਕ੍ਯ ਦੀ ਪੁਸ੍ਟੀ ਵਿਸ਼ੇਸ ਨਾਲ ਹੋਵੇ, ਤਦ "ਵਿਕਸ੍ਵਰ" ਅਲੰਕਾਰ ਹੁੰਦਾ ਹੈ.#ਜਹਿ ਵਿਸ਼ੇਸ ਪਦ ਪਰ ਸਾਮਾਨ,#ਬਹੁਰ ਵਿਸ਼ੇਸ ਸੁ ਪਦ ਕੋ ਆਨ,#ਇਹ ਬਿਧਿ ਤੀਨ ਸੁ ਪਦ ਜਹਿਂ ਆਵਹਿਂ,#ਵਿਕਸ੍ਵਰ ਸੋ ਸਁਤੋਖਸਿੰਘ ਗਾਵਹਿਂ. (ਗੁਰਬਗੰਜਨੀ)#ਉਦਾਹਰਣ-#ਦਾਤੂ ਕੀ ਸਹਾਰੀ ਲਾਤ ਸ੍ਰੀ ਗੁਰੂ ਅਮਰਦੇਵ,#ਸੰਤਨ ਕੀ ਰੀਤਿ ਯਹਿ, ਜੈਸੇ ਭ੍ਰਿਗੁ ਕੋ ਪ੍ਰਸੰਗ.#ਦਾਤੂ ਦੀ ਲੱਤ ਸਹਾਰਣੀ ਵਿਸ਼ੇਸ ਕਥਨ ਹੈ, ਐਸੀ ਸੰਤਾਂ ਦੀ ਰੀਤਿ ਹੈ ਸਮਾਨ ਕਥਨ ਹੈ, ਭ੍ਰਿਗੁ ਦਾ ਪ੍ਰਸੰਗ ਫਿਰ ਵਿਸ਼ੇਸ ਹੈ.


ਸੰ. ਵਿ- ਕਚ (ਕੇਸ਼) ਬਿਨਾ. ਜਿਸ ਦੇ ਕੇਸ਼ ਨਹੀਂ। ੨. ਪ੍ਰਫੁੱਲਿਤ. ਖਿੜਿਆ ਹੋਇਆ.


ਦੇਖੋ, ਬਿਕਟ.


ਵੇਚਿਆ ਜਾਣਾ। ੨. ਸੰ. ਵਿਕ੍ਰਯਣ. ਵੇਚਣਾ. ਮੁੱਲ ਲੈਕੇ ਕਿਸੇ ਵਸ੍‍ਤੁ ਦਾ ਦੇਣਾ. "ਗੁਣ ਸੰਗ੍ਰਹਿ, ਅਵਗਣ ਵਿਕਣਹਿ." (ਵਡ ਛੰਤ ਮਃ ੩) "ਗੁਣ ਵਿਹਾਝਹਿ, ਅਉਗਣ ਵਿਕਣਹਿ." (ਆਸਾ ਅਃ ਮਃ ੩)