nan
ਸੰਗ੍ਯਾ- ਛੁਰੀ. ਕ਼ਲਮਤਰਾਸ਼. ਚਾਕੂ (ਸਨਾਮਾ)
ਦੇਖੋ, ਕਲਿਮਲ.
nan
ਕ੍ਰਿ- ਵ੍ਯਾਕੁਲਤਾ ਨਾਲ ਸ਼ੋਰ ਕਰਨਾ। ੨. ਰੋਲਾ ਪਾਉਣਾ. "ਕਲਮਲਾਤ ਇਕਠੀ ਭਟ ਭੀਰ." (ਗੁਪ੍ਰਸੂ) "ਕਈ ਹਜਾਰ ਸੁਭਟ ਕਲਮਲੇ." (ਗੁਪ੍ਰਸੂ)
ਕਲਿਯੁਗ ਦੇ ਪ੍ਰਭਾਵ ਕਰਕੇ ਮਲਿਨ. "ਕਲਮਲਿ ਹੋਈ ਮੇਦਨੀ." (ਵਾਰ ਮਲਾ ਮਃ ੩)
ਅ਼. [کلمہ] ਕਲਿਮਾ. ਸੰਗ੍ਯਾ- ਮੁਸਲਮਾਨਾਂ ਦਾ ਮੁੱਖਮੰਤ੍ਰ. ਕਕਕਕ [لااِلاه الله مُحمد رسۇل الله] ਦੁੱਰਸੂਲੱਲਾਹ." ਅਰਥਾਤ- ਕਰਤਾਰ ਬਿਨਾ ਕੋਈ ਪੂਜਨੇ ਯੋਗ੍ਯ ਨਹੀਂ, ਮੁਹ਼ੰਮਦ ਉਸ ਦਾ ਭੇਜਿਆ ਪੈਗੰਬਰ ਹੈ. "ਤਵ ਤੁਰਕ ਜਨਮ ਕਲਮਾ ਉਚਾਰ." (ਗੁਪ੍ਰਸੂ) ੨. ਅਰਥਾਂ ਵਾਲਾ ਪਦ. ਉਹ ਵਾਕ, ਜੋ ਅਰਥ ਰਖਦਾ ਹੈ। ੩. ਬਾਤ. ਗੱਲ.
ਸੰ. कल्माष ਵਿ- ਕਾਲਾ। ੨. ਚਿਤਕਬਰਾ। ੩. ਇੱਕ ਦੇਸ਼. ਦੇਖੋ, ਕਲਮਾਕ.
ਸੰ. कल्माषपाद ਵਿ- ਕਾਲੇ ਪੈਰਾਂ ਵਾਲਾ। ੨. ਸੰਗ੍ਯਾ- ਇੱਕ ਸੂਰਜਵੰਸ਼ੀ ਰਾਜਾ, ਜੋ ਅਯੋਧ੍ਯਾ (ਅਜੁਧ੍ਯਾ) ਵਿੱਚ ਰਾਜ ਕਰਦਾ ਸੀ, ਇਸ ਦਾ ਨਾਉਂ ਸੌਦਾਸ ਸੀ. ਇੱਕ ਵਾਰ ਇਸ ਦੇ ਲਾਂਗਰੀ ਨੇ (ਜੋ ਇੱਕ ਛਲੀਆ ਰਾਖਸ ਸੀ) ਆਦਮੀ ਦਾ ਮਾਸ ਰਿੰਨ੍ਹਕੇ ਵਸ਼ਿਸ੍ਠ ਨੂੰ ਖਵਾ ਦਿੱਤਾ, ਇਸ ਤੇ ਰਿਖੀ ਨੇ ਰਾਜੇ ਨੂੰ ਸ੍ਰਾਪ ਦਿੱਤਾ ਕਿ ਤੂੰ ਰਾਖਸ ਹੋਜਾ. ਰਾਜੇ ਨੇ ਭੀ ਸ੍ਰਾਪ ਦੇਣ ਲਈ ਪਾਣੀ ਦੀ ਚੁਲੀ ਭਰੀ ਕਿਉਂਕਿ ਉਹ ਆਪਣੇ ਤਾਈਂ ਨਿਰਦੋਸ ਜਾਣਦਾ ਸੀ. ਰਾਣੀ ਮਦਯੰਤੀ ਨੇ ਪਤੀ ਨੂੰ ਅਜਿਹਾ ਕਰਨੋਂ ਵਰਜਿਆ. ਰਾਜੇ ਨੇ ਰਿਖੀ ਨੂੰ ਸ੍ਰਾਪ ਦੇਣ ਲਈ ਜੋ ਹੱਥ ਵਿੱਚ ਜਲ ਲਿਆ ਸੀ, ਉਹ ਆਪਣੇ ਪੈਰਾਂ ਉੱਪਰ ਸੁੱਟ ਦਿੱਤਾ, ਜਿਸ ਤੋਂ ਉਹ ਕਾਲੇ ਪੈਰਾਂ ਵਾਲਾ ਹੋ ਗਿਆ.
nan
ਤੁ. [قلماق] ਕ਼ਲਮਾਕ਼. ਸੰਗ੍ਯਾ- ਤਾਤਾਰ ਦੇਸ਼। ੨. ਵਿ- ਤਾਤਾਰੀ. "ਰੂਮੀ ਜੰਗੀ ਇਰਮਨੀ ਹਬਸ਼ੀ ਤੇ ਕਲਮਾਕ." (ਮਗੋ)