nan
ਸੰ. जितात्मन् ਵਿ- ਜਿਤੇਂਦ੍ਰਿਯ. ਜਿਸ ਨੇ ਆਪਣਾ ਆਪ ਜਿੱਤਿਆ ਹੈ.
ਕ੍ਰਿ- ਜਿਤਾਉਣਾ. ਫਤੇ ਕਰਾਉਣਾ। ੨. ਦੇਖੋ, ਜਤਾਨਾ। ੩. ਜਿੱਤਿਆ. ਫ਼ਤੇ ਕੀਤਾ. "ਜਗੁ ਤਿਨਹਿ ਜਿਤਾਨਾ." (ਵਾਰ ਮਾਰੂ ੧. ਮਃ ੩)
ਵਿ- ਜਿੱਤਣਵਾਲਾ। ੨. ਸੰਗ੍ਯਾ- ਜਿੱਤ. ਫ਼ਤੇ. "ਪੰਡੁਵਨ ਕੀ ਜਿਨ ਕਰੀ ਜਿਤਾਰੀ." (ਚਰਿਤ੍ਰ ੩੨੦)
ਕ੍ਰਿ. ਵਿ- ਜਿਧਰ. ਜਿਸ ਪਾਸੇ। ੨. ਸੰ. ਸੰਗ੍ਯਾ- ਜੈ. ਜਿੱਤ। ੩. ਲਾਭ. ਨਫਾ.
ਕ੍ਰਿ. ਵਿ- ਜੇਤੀ. ਜਿਤਨੀ. ਜਿਸ ਕ਼ਦਰ. "ਜਿਤੀ ਹੋਰੁ ਖਿਆਲੁ." (ਵਾਰ ਮਾਰੂ ੨. ਮਃ ੫) ੨. ਸੰ. जिति ਜਿਤਿ. ਸੰਗ੍ਯਾ- ਜਿੱਤ. ਫਤੇ। ੩. ਲਾਭ. "ਤਉ ਜਿਤੀ ਪਿੰਨਣੇ ਦਰਿ ਕਿਤੜੇ." (ਸਵਾ ਮਃ ੫) ਤੈਨੂੰ ਲਾਭ ਹੈ ਕਦੀ ਦਰ ਮੰਗਕੇ.
ਜੀਤਲੀਆ. "ਤਬ ਜਾਣੈ ਜਗੁ ਜਿਤੀਆ." (ਤਿਲੰ ਮਃ ੪) ੨. ਵਿ- ਜੇਤਾ. ਵਿਜਯੀ. ਜਿੱਤਣ ਵਾਲਾ। ੩. ਕ੍ਰਿ. ਵਿ- ਜਿਤਨੀਆਂ. ਜਿਸ ਕ਼ਦਰ.
ਦੇਖੋ, ਜਿਤ। ੨. ਕ੍ਰਿ. ਵਿ- ਜਬਕਿ. "ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ?" (ਵਾਰ ਆਸਾ) ੩. ਜਿਧਰ. ਜਿਸ ਪਾਸੇ. "ਜਿਤੁ ਕੋ ਲਾਇਆ ਤਿਤੁ ਹੀ ਲਾਗਾ." (ਆਸਾ ਕਬੀਰ) ੪. ਜਿੱਥੇ. ਜਹਾਂ. "ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ?" (ਸੂਹੀ ਮਃ ੫) ੫. ਜਿਸ ਤੋਂ. ਜਿਸ ਸੇ. "ਬਧਾ ਛੁਟਹਿ ਜਿਤੁ." (ਸ੍ਰੀ ਮਃ ੧. ਪਹਰੇ) ੬. ਸਰਵ- ਜਿਸ. "ਜਿਤੁ ਦਿਹਾੜੇ ਧਨ ਵਰੀ." (ਸ. ਫਰੀਦ) "ਜਿਤੁ ਸੇਵਿਐ ਸੁਖ ਹੋਇ ਘਨਾ." (ਬਿਲਾ ਮਃ ੫)
ਕ੍ਰਿ. ਵਿ- ਜਿਤਨੇ. ਜੇਤੇ.
nan
ਵਿ- ਜਿਸ ਨੇ ਆਪਣੇ ਇੰਦ੍ਰਿਯ ਕ਼ਾਬੂ ਕੀਤੇ ਹਨ. ਇੰਦ੍ਰੀਆਂ ਉੱਪਰ ਫ਼ਤੇ ਪਾਉਣ ਵਾਲਾ.