Meanings of Punjabi words starting from ਨ

ਫ਼ਾ. [نِہد] ਰਖਦਾ ਹੈ.


ਦੇਖੋ, ਨਨਾਦ. "ਨਾਗੜਦੀ ਨਾਦ ਨਿਹਨਦ." (ਰਾਮਾਵ) ੨. ਬਿਨਾ ਨਾਦ. ਧ੍ਵਨਿ ਰਹਿਤ.


ਪੈਰ ਬਿਨਾ. ਪਾਦ ਰਹਿਤ। ੨. ਸੰ. निष्प्रज्ञ- ਨਿਸ्ਪ੍ਰਗ੍ਯ. ਮੂਰਖ. ਅਗ੍ਯਾਨੀ. ਭਾਵ- ਜਿਸ ਨੂੰ ਆਤਮ ਬੋਧ ਨਹੀਂ ਹੈ.


ਨਿਸ्ਪ੍ਰਗਯ ਲੋਕਾਂ (ਅਗ੍ਯਾਨੀਆਂ) ਦੀ. ਦੇਖੋ. ਨਿਹਪਗ ੨. "ਘਣੀ ਨਿਹਪਗਿ ਨਾਨਕਾ ਛਿੰਝ ਪਈ ਦਰਵਜਿ." (ਮਃ ੧. ਬੰਨੋ) ਯਮ ਦੇ ਦਰਵਾਜੇ ਅਗ੍ਯਾਨੀਆਂ ਦੀ ਬਹੁਤ ਛਿੰਝ ਪੈਂਦੀ ਹੈ.


ਦੇਖੋ, ਨਿਸਫਲ. "ਨਿਹਫਲ ਧਰਮ ਤਾਹਿ ਤੁਮ ਮਾਨੋ." (ਬਿਲਾ ਮਃ ੯)#"ਨਿਹਫਲੁ ਤਿਨਕਾ ਜੀਵਿਆ." (ਵਾਰ ਗੂਜ ੧. ਮਃ ੩) ੨. ਖੱਸੀ, ਜਿਸ ਦੇ ਫਲ (ਫ਼ੋਤੇ) ਨਹੀਂ.


ਵਿ- ਭਾਗ੍ਯ ਰਹਿਤ. ਅਭਾਗਾ. ਬਦਨਸੀਬ. "ਨਿਹਭਾਗੜੋ ਭਾਹਿ ਸੰਜੋਇਓ." (ਟੋਡੀ ਮਃ ੫)


ਫ਼ਾ. [نِہم] ਮੈ ਰਖਦਾ ਹਾਂ. ਮੈ ਰੱਖਾਂ. ਮੈ ਰੱਖਾਂਗਾ. ਦੇਖੋ, ਨਿਹਾਦਨ.