Meanings of Punjabi words starting from ਭ

ਭਯ ਤੋਂ ਨਿਰਭੈ। ੨. ਭਵ (ਸੰਸਾਰ) ਤੋਂ ਨਿਰਭੈ। ੪. ਭਵ (ਜਨਮ) ਤੋਂ ਨਿਰਭੈ। ੪. ਦੇਖੋ, ਅਟਲ ੨.


ਭੈਦਾਇਕ ਅਗਨਿ। ੨. ਭਯਾਨਕ ਅਗਨਿ ਸਾਗਰ. "ਭੈਪਾਵਕ ਪਾਰਿ ਪਰਾਨਿਹਾਂ." (ਆਸਾ ਮਃ ੫)


ਭਵ (ਸੰਸਾਰ) ਭੈ। ੨. ਭਯ ਤੋਂ ਭਵ (ਪੈਦਾ ਹੋਇਆ). ਡਰ ਤੋਂ ਉਪਜਿਆ. "ਭੈਭਉ ਭਰਮੁ ਖੋਇਆ ਗੁਰਿਪੂਰੈ." (ਮਾਝ ਮਃ ੫) ੩. ਜਨਮ ਮਰਨ ਦੀ ਚਿੰਤਾ. "ਭੈਭਉ ਦੂਰਿਪਰਾਇਓ." (ਸਾਰ ਮਃ ੫) ੪. ਭਯ ਦਾ ਭਾਵ (ਖ਼ਿਆਲ) ਕਰਤਾਰ ਦਾ ਭਯ ਰੱਖਣ ਦਾ ਖ਼ਿਆਲ. "ਭੈਭਉ ਘੜੀਐ ਸਬਦਿ ਸਵਾਰਿ." (ਗਉ ਮਃ ੧)


ਭਯ ਅਤੇ ਭਾਵ. ਕਰਤਾਰ ਦਾ ਡਰ ਅਤੇ ਪ੍ਰੇਮ. "ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ." (ਮਾਲੀ ਮਃ ੪)


ਭਯ ਦ੍ਵਾਰਾ ਡਰਿਆ ਹੋਇਆ. "ਭੈ ਭੀਤ ਦੂਤਹ."(ਸਹਸ ਮਃ ੫)


ਭਵ ਭਵ ਤ੍ਰਾਸ. ਭਵ (ਜਨਮ) ਤੋਂ ਭਵ (ਹੋਇਆ) ਭਯ, ਜਨਮ ਮਰਨ ਤੋਂ ਉਪਜਿਆ ਡਰ। ੨. ਭਯ ਭਵ ਤ੍ਰਾਸ. ਨਰਕਾਦਿ ਦੇ ਭਯ ਤੋਂ ਉਪਜਿਆ ਡਰ. "ਭੈ ਭੈ ਤ੍ਰਾਸ ਭਏ ਹੈਂ ਨਿਰਮਲ, ਗੁਰਮਤਿ ਲਾਗਿ ਲਗਾਵੈਗੋ." (ਕਾਨ ਅਃ ਮਃ ੪)


ਦੇਖੋ, ਭਉ ਭੰਜਨ. "ਭੈਭੰਜਨ ਅਘਦੂਖ ਨਾਸ" (ਬਾਵਨ)


ਭੀਮ ਰਾਜਾ ਦੀ ਪੁਤ੍ਰੀ, ਦਮਯੰਤੀ. ਨਲ ਦੀ ਇਸਤ੍ਰੀ.


ਭਾਈ. ਭ੍ਰਾਤਾ.


ਦੇਖੋ, ਭਾਈਦੂਜ ਅਤੇ ਯਮਦੂਜ.


ਵਿ- ਭਯਾਨ. ਭਯੰਕਰ. "ਗਨੰਤ ਸ੍ਵਾਸਾ ਭੈਯਾਨ ਧਰਮੰ." (ਸਹਸ ਮਃ ੫) ਭੈਦਾਇਕ ਧਰਮਰਾਜ.