Meanings of Punjabi words starting from ਮ

ਸੰਗ੍ਯਾ- ਮਾਰੀ. ਵਧਾ. ਦੇਖੋ, ਮਰਕ ਅਤੇ ਅੰ. murrain "ਇਸ ਪ੍ਰਕਾਰ ਪੁਰ ਮਰੀ ਹਟਾਈ." (ਗੁਪ੍ਰਸੂ) ੨. ਰਾਵਲਪਿੰਡੀ ਜਿਲੇ ਦਾ ਇੱਕ ਪਹਾੜੀ ਸਟੇਸ਼ਨ, ਜੋ ਰਾਵਲਪਿੰਡੀ ਤੋਂ ੩੯ ਮੀਲ ਹੈ. ਇਸ ਦੀ ਸਮੁੰਦਰ ਤੋਂ ਉਚਿਆਈ ੭੫੧੭ ਫੁਟ ਹੈ.


ਸੰਗ੍ਯਾ- ਮ੍ਰਿਤ੍ਯੁ. ਮੌਤ. "ਨਹ ਮਰੀਆ ਨਹ ਜਰੀਆ." (ਸੂਹੀ ਪੜਤਾਲ ਮਃ ੫) ੨. ਦੇਖੋ, ਮਾਰੀਯ.


ਦੇਖੋ, ਰੋ ਮਰਣਾ।


ਦੇਖੋ, ਮਾਰੀਚ. "ਸੁਬਾਹੰ ਮਰੀਰੰ. ਚਲੇ ਪਾਂਛ ਮੀਚੰ।।" (ਰਾਮਾਵ) ੨. ਦੇਖੋ, ਮਰੀਚਿ.


ਸੰ. ਸੰਗ੍ਯਾ- ਸੱਤ ਲਿਖੀਆਂ ਵਿੱਚੋਂ ਬ੍ਰਹਮਾ ਦਾ ਵਡਾ ਮਾਨਿਸਕ ਪੁਤ੍ਰ। ੨. ਕਿਰਣ. ਰਸ਼ਮਿ। ੩. ਵਿ- ਕੰਜੂਸ. ਸੂਮ. ਕ੍ਰਿਪਣ.


ਸੰਗ੍ਯਾ- ਮ੍ਰਿਗਤ੍ਰਿਸਨਾ ਦਾ ਜਲ. ਦੇਖੋ, ਹਰਿਸਚੰਦ੍ਰ ਅਤੇ ਮ੍ਰਿਗਤ੍ਰਿਸਨਾ। ੨. ਕਿਰਣ. ਰਸ਼ਮਿ. "ਛਾਈ ਹੈ ਛਪਾਕਰ ਮਰੀਚਿਕਾ ਦਰੀਚਿਨ ਮੇ." (ਜਸਵੰਤ)


ਸੰਗ੍ਯਾ- ਕਿਰਣਾਂ ਦੀ ਮਾਲਾ ਵਾਲਾ, ਸੂਰਜ.


ਅ਼. [مرض] ਮਰੀਜ. ਮਰਜ (ਰੋਗ) ਵਾਲਾ. ਰੋਗੀ. ਬੀਮਾਰ. ਦੇਖੋ, ਮਰਜ.


ਅ਼. [مریِم] Mary. ਅਮਰਾਨ ਦੀ ਪੁਤ੍ਰੀ. ਜੋ ਹ਼ਜਰਤ ਈਸਾ ਦੀ ਮਾਤਾ ਸੀ. ਦੇਖੋ, ਈਸਾ.