Meanings of Punjabi words starting from ਰ

ਖਾਲੀ. ਦੇਖੋ, ਰੀਤਾ.


ਸੰ. ਰੰਧਨ. ਰਿੰਨ੍ਹਣਾ. ਪਕਾਉਣਾ.


ਵਿ- ਰੰਧਨ ਕੀਤਾ. ਰਿੱਝਿਆ. ਰਿੱਧਾ.


ਰੰਧਨ ਕਰੀਅਲੇ. ਰਿੰਨ੍ਹ ਲਈ. "ਆਨੀਲੇ ਦੂਧ ਰੀਧਾਈਲੇ ਖੀਰੰ." (ਆਸਾ ਨਾਮਦੇਵ) ੨. ਰਿਨ੍ਹਵਾ ਲਈਏ.


ਦੇਖੋ, ਰੀਧਨ। ੨. ਸੰ. ऋद्घ. (ਸਿੱਧਾਂਤ) ਨੂੰ ਪ੍ਰਾਪਤ ਹੋਏ. "ਗੁਰ ਕੈ ਸਬਦਿ ਅੰਤਰਿ ਸਹਜਿ ਰੀਧੇ." (ਗਉ ਅਃ ਮਃ ੩)


ਦੇਖੋ, ਰੀਣ। ੨. ਰੇਣੁ. ਰਜ. ਧੁਲਿ. "ਹੋਇ ਰਹੀਐ ਸਗਲ ਕੀ ਰੀਨਾ." (ਗੌਂਡ ਮਃ ੫)


ਫ਼ਾ. [ریِم] ਸੰਗ੍ਯਾ- ਪੀਪ. ਪੂੰ. ਰਾਧ. ਪਸ। ੨. ਅੰ. Ream. ਕਾਗਜਾਂ ਦੇ ਵੀਹ ਦਸਤਿਆਂ ਦਾ ਗੱਠਾ.


ऋ. ऋ लृ. लृ. "ਰੀ ਰੀ ਲੀ ਲੀ ਪਾਪ ਕਮਾਣੇ." (ਆਸਾ ਪਟੀ ਮਃ ੩)#ऋ- ਹਾਸੀ. ਨਿੰਦਾ.#ऋ- ਰਾਖਸ. ਭਯ.#ल- ਜ਼ਮੀਨ. ਪਰਬਤ#लृ- ਦੈਤਾਂ ਦੀ ਮਾਂ. ਇਨ੍ਹਾਂ ਅੱਖਰਾਂ ਦਾ ਭਾਵ ਹੈ ਕਿ ਨਿੰਦਾ ਕਰਕੇ ਪ੍ਰਿਥਿਵੀ ਪੁਰ ਭਯੰਕਰ ਪਾਪ, ਰਾਖਸਾਂ ਦੀ ਮਾਂ ਰੂਪ ਹੋਕੇ ਕਮਾਣੇ (ਕਮਾਏ).