Meanings of Punjabi words starting from ਲ

ਮਾਤ (ਮਾਤ੍ਰਿ) ਲੋਕ. "ਕਿਧੋਂ ਉਡੁ ਪਾਂਤਿ ਹਿਤ ਆਪ ਚਿਤ ਲੋਕਮਾਤ ਤਜੀ ਨਭਗਤਿ." (ਨਾਪ੍ਰ) ਮਾਨੋ ਤਾਰਿਆਂ ਦੀ ਪੰਕਤਿ ਨੇ ਆਪਣਾ ਭਲਾ ਦੇਖਕੇ ਆਕਾਸ਼ ਦੀ ਚਾਲ ਛੱਡਕੇ ਮਾਤਲੋਕ ਵਿੱਚ ਵਸੇਰਾ ਆ ਕੀਤਾ ਹੈ। ੨. ਦੇਖੋ, ਲੋਕਮਾਤਾ.


ਸੰਗ੍ਯਾ- ਮਾਯਾ. ਪ੍ਰਕ੍ਰਿਤਿ। ੨. ਦੁਰ੍‍ਗਾ। ੩. ਕਰਤਾਰ, ਜੋ ਜਗਤ ਦੀ ਮਾਤਾਰੂਪ ਹੈ. "ਨਮੋ ਲੋਕਮਾਤਾ." (ਜਾਪੁ)¹


ਸੰ. ਸੰਗ੍ਯਾ- ਦੁਨੀਆਂ ਵਿੱਚ ਜੀਵਨ ਵਿਤਾਉਣ ਦਾ ਭਾਵ। ੨. ਵਿਹਾਰ. ਵਪਾਰ। ੩. ਦੁਨੀਆਂ ਦੀ ਸੈਰ.


ਸੰਗ੍ਯਾ- ਲੋਕਾਂ ਦੀ ਚਾਲ. ਦੁਨੀਆਂ ਦਾ ਰਿਵਾਜ.


ਅੰ. Local. ਵਿ- ਸਥਾਨੀਯ. ਕਿਸੇ ਖਾਸ ਥਾਂ ਜਾਂ ਨਗਰ ਨਾਲ ਸੰਬੰਧ ਰੱਖਣ ਵਾਲਾ.


ਸੰਗ੍ਯਾ- ਲੋਕ ਲੱਜਾ. ਲੋਕਾਂ ਦੀ ਸ਼ਰਮ. ਦੁਨਿਆਵੀ ਲਾਜ.