Meanings of Punjabi words starting from ਅ

ਅ਼. [یتیم] ਯਤੀਮ. ਵਿ- ਮਹਿੱਟਰ. ਜਿਸ ਦੇ ਮਾਂ ਬਾਪ ਮਰ ਗਏ ਹਨ। ੨. ਭਾਵ ਕੰਗਾਲ. ਤੁੱਛ. "ਜਾਇ ਸੁਤੇ ਜੀਰਾਣ ਮੇ ਥੀਏ ਅਤੀਮਾ ਗਡ." (ਸ. ਫਰੀਦ)


ਅ਼. [عطیہ] ਬਖਸ਼ਿਸ਼ ਅ਼ਤ਼ਾ ਕੀਤੀ ਵਸਤੂ.


ਸੰ. ਵਿ- ਅਤਿਸੈ (ਅਤਿਸ਼ਯ). ਬਹੁਤ ਵਧਕੇ. ਅਤ੍ਯੰਤ.


ਸੰ. ਅਤੀਂਦ੍ਰਿਯ. ਵਿ- ਜੋ ਇੰਦ੍ਰੀਆਂ ਦ੍ਵਾਰਾ ਗ੍ਰਹਿਣ ਨਾ ਕੀਤਾ ਜਾ ਸਕੇ. ਇੰਦ੍ਰਿਯਗ੍ਯਾਨ ਤੋਂ ਪਰੇ.


ਵਿ- ਤ੍ਰੁਟਿ ਰਹਿਤ. ਅਟੂਟ.


ਵਿ- ਜੋ ਤੋਲਿਆ ਨਾ ਜਾ ਸਕੇ. ਅਮਿਤ. "ਆਪੇ ਅਤੁਲ ਤੁਲਾਇਦਾ ਪਿਆਰਾ." (ਸੋਰ ਮਃ ੪) ੨. ਸੰ. ਅਤੁਲ੍ਯ. ਜਿਸ ਦੇ ਬਰਾਬਰ ਹੋਰ ਨਾ ਹੋਵੇ. ਅਦੁਤੀ ਅਨੂਪਮ. ਲਾਸਾਨੀ. "ਗੁਨ ਗਾਵਤ ਅਤੁਲ ਸੁਖ ਪਾਇਆ." (ਟੋਡੀ ਮਃ ੫)


ਵਿ- ਅਤੁਲਿਤ. ਨਾ ਤੋਲਿਆ ਹੋਇਆ. ਅਪ੍ਰਮਾਣ. "ਬਲ ਅਤੁਲਤ ਬਾਹੁ ਵਿਸਾਲਾ." (ਗੁਪ੍ਰਸੂ)


ਸੰਗ੍ਯਾ- ਆਤਮਵਿਚਾਰ. ਜੋ ਤੋਲ ਵਿੱਚ ਨਹੀਂ ਆ ਸਕਦਾ, ਉਸ ਦਾ ਵਿਚਾਰ.


ਦੇਖੋ, ਅਤੁਲਤ.