Meanings of Punjabi words starting from ਚ

ਟਪਕੀਜੈ. ਚੋਈਜੈ। ੨. ਟਪਕਦਾ (ਸ੍ਰਵਦਾ) ਹੈ. ਚੁਇੰਦਾ ਹੈ. "ਰਸੁਅੰਮ੍ਰਿਤੁ ਦਸਵੈ ਚੁਈਜੈ." (ਕਲਿ ਅਃ ਮਃ ੪) ਦੇਖੋ, ਚ੍ਯੁ.


ਕ੍ਰਿ- ਧੀਮੀ ਆਵਾਜ਼ ਨਾਲ ਬੋਲਣਾ। ੨. ਸੁੜ੍ਹਕਣਾ.


ਡਿੰਗ. ਸੰਗ੍ਯਾ- ਸ਼ਰਾਬ ਪੀਣ ਦੀ ਪਿਆਲੀ.


ਫ਼ਾ. [چُست] ਚੁਸ੍ਤ. ਵਿ- ਕਸਿਆ ਹੋਇਆ। ੨. ਦ੍ਰਿੜ੍ਹ. ਪੱਕਾ। ੩. ਫੁਰਤੀਲਾ. ਆਲਸ ਰਹਿਤ.