Meanings of Punjabi words starting from ਜ

ਕ੍ਰਿ. ਵਿ- ਜਿਧਰ. ਯਤ੍ਰ. ਜਿਸ ਪਾਸੇ.


ਕ੍ਰਿ. ਵਿ- ਜਿਤਨਾ. ਯਾਵਤ.


ਕ੍ਰਿ. ਵਿ- ਜਿੱਥੇ. ਜਿਸ ਸ੍‍ਥਾਨ ਮੇਂ. ਜਹਾਂ. "ਜਿਥੈ ਜਾਇ ਬਹੈ ਮੇਰਾ ਸਤਿਗੁਰੂ, ਸੋ ਥਾਨੁ ਸੁਹਾਵਾ." (ਆਸਾ ਛੰਤ ਮਃ ੪)


ਕ੍ਰਿ. ਵਿ- ਯਤ੍ਰ ਕੁਤ੍ਰ. ਜਹਾਂ ਕਹਾਂ. "ਜਿਥੈ ਕਿਥੈ ਸਿਰਜਣਹਾਰੁ." (ਵਾਰ ਰਾਮ ੧. ਮਃ ੧)


ਕ੍ਰਿ. ਵਿ- ਜਹਾਂ ਸੇ. ਜਿਸ ਸ੍‍ਥਾਨ ਤੋਂ.


ਅ਼. [ضِد] ਜਿਦ. ਸੰਗ੍ਯਾ- ਮੁਖ਼ਾਲਫ਼ਤ. ਵਿਰੋਧ। ੨. ਹਠ. ਦੁਰਾਗ੍ਰਹ। ੩. ਵਿਰੁੱਧ ਵਸਤੁ ਅਥਵਾ ਬਾਤ. ਪਰਸਪਰ ਵਿਰੋਧੀ ਦੁੰਦ (ਦ੍ਵੰਦ੍ਵ) ਪਦਾਰਥ.