nan
ਸੰ. ਭੈਰਵ. ਵਿ- ਡਰਾਉਣਾ. ਭੈਦਾਇਕ "ਰਨ ਭੈਰਵ ਭੇਰਿ ਬਜਾਇ ਨਗਾਰੇ." (ਚਰਿਤ੍ਰ ੧) ੨. ਸੰਗ੍ਯਾ- ਸ਼ਿਵ. ਰੁਦ੍ਰ. "ਭੈਰਵ ਕਹੂੰ ਠਾਢ ਭੁੰਕਾਰੈ." (ਚਰਿਤ੍ਰ ੪੦੪) ੩. ਰੁਦ੍ਰ ਦਾ ਹੀ ਇੱਕ ਭੇਦ, ਜੋ ਕੁੱਤੇ ਦੀ ਸਵਾਰੀ ਕਰਦਾ ਹੈ. "ਭੈਰਉ ਭੂਤ ਸੀਤਲਾ ਧਵੈ." (ਗੌਡ ਨਾਮਦੇਵ) ਪੁਰਾਣਾਂ ਵਿੱਚ ਭੈਰਵ ਦੇ ਅੱਠ ਰੂਪ ਲਿਖੇ ਹਨ-#ਅਸਿਤਾਂਗ, ਸੰਹਾਰ, ਰੁਰੁ, ਕਾਲ, ਕ੍ਰੋਧ, ਤਾਮਚੂੜ, ਚੰਦ੍ਰਚੂੜ ਅਤੇ ਮਹਾਨ੍.¹ "ਕਹੂੰ ਭੈਰਵੀ ਭੂਤ ਭੈਰੋਂ ਬਕਾਰੈ." (ਵਿਚਿਤ੍ਰ) ੪. ਇੱਕ ਰਾਗ, ਜਿਸ ਦੀ ਛੀ ਰਾਗਾਂ ਵਿੱਚ ਗਿਣਤੀ ਹੈ. ਇਹ ਸੰਪੂਰਣਜਾਤਿ ਦਾ ਮਾਰਗੀ (ਮਾਰਗੀਯ) ਹੈ. ਇਸ ਦੇ ਆਲਾਪ ਦਾ ਵੇਲਾ ਪ੍ਰਾਤਹਕਾਲ ਹੈ. ਭੈਰਵ ਦੇ ਸੁਰ ਹਨ- ਰਿਸਭ ਅਤੇ ਧੈਵਤ ਕੋਮਲ. ਆਰੋਹੀ ਵਿੱਚ ਰਿਸਭ ਕੋਮਲਤਰ. ਅਰ- ਸੜਜ ਗਾਂਧਾਰ ਮੱਧਮ ਪੰਚਮ ਨਿਸਾਦ ਸ਼ੁੱਧ. ਇਸ ਵਿੱਚ ਵਾਦੀ ਸੁਰ ਧੈਵਤ ਅਤੇ ਸੰਵਾਦੀ ਰਿਸਭ ਹੈ.#ਆਰੋਹੀ- ਸ ਰਾ ਗ ਮ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮ ਗ ਰਾ ਸ#ਧਾ ਧਾ ਪ ਧਾ ਧਾ ਪ ਮ ਗ ਰਾ ਗ ਮ ਗ ਰਾ ਰਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਰਾਗਾਂ ਵਿੱਚ ਭੈਰਉ ਦਾ ਚੌਬੀਹਵਾਂ ਨੰਬਰ ਹੈ।² ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਆਤਮਗਿਆਨੀ ਅਨੰਨ ਸਿੱਖ ਭਾਈ ਭੈਰੋ, ਜਿਸ ਦੀ ਕਥਾ "ਦਬਿਸ੍ਤਾਨਿ ਮਜ਼ਾਹਬ" ਵਿੱਚ ਆਉਂਦੀ ਹੈ. ਦੇਖੋ, ਨੈਣਾਦੇਵੀ.
ਸੰ. ਵਿ- ਡਰਾਉਣੀ. ਭੈ ਦੇਣ ਵਾਲੀ। ੨. ਸੰਗ੍ਯਾ- ਕਾਲੀ. ਚਾਮੁੰਡਾ।#੩. ਇੱਕ ਰਾਗਿਣੀ, ਜੋ ਸੰਪੂਰਣਜਾਤਿ ਦੀ ਹੈ. ਇਸ ਵਿੱਚ ਸੜਜ ਮੱਧਮ ਅਤੇ ਪੰਚਮ ਸ਼ੁੱਧ ਹਨ. ਰਿਸਭ ਗਾਂਧਾਰ ਧੈਵਤ ਅਤੇ ਨਿਸਾਦ ਕੋਮਲ ਹਨ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਪੁਰਾਣੇ ਗ੍ਰੰਥਾਂ ਵਿੱਚ ਵਾਦੀ ਧੈਵਤ ਅਤੇ ਸੰਵਾਦੀ ਗਾਂਧਾਰ ਹੈ. ਦੱਖਣੀ ਗਵੈਯਾਂ ਦੀ ਇਹੀ ਸ਼ੁੱਧ ਟੋਡੀ ਹੈ. ਇਸ ਦੇ ਗਾਉਣ ਦਾ ਵੇਲਾ ਦਿਨ ਦੇ ਪਹਿਲੇ ਦੋ ਪਹਿਰ ਹਨ.
ਭੈਰਵ- ਈਸ਼੍ਵਰੀ. ਭਯਾਨਕ ਦੇਵੀ. ਕਾਲੀ.
ਤੰਤ੍ਰਸ਼ਾਸਤ੍ਰ ਅਨੁਸਾਰ ਭੈਰਵੀ ਦੇਵੀ ਦੇ ਪੂਜਕਾਂ ਦਾ ਇਕੱਠਾ ਹੋਇਆ ਮੰਡਲ. ਇਸ ਚਕ੍ਰ ਵਿੱਚ ਬੈਠਣ ਤੋਂ ਜਾਤਿ ਵਰਣ ਭੇਦ ਮਿਟ ਜਾਂਦਾ ਹੈ, ਸਭ ਇੱਕੇ ਪਾਤ੍ਰ ਵਿੱਚ ਮਾਂਸ ਖਾਂਦੇ ਅਤੇ ਸ਼ਰਾਬ ਪੀਂਦੇ ਹਨ.¹
ਦੇਖੋ, ਭੈਰਉ। ੨. ਦੇਖੋ, ਭੈਰਉ ੫. ਅਤੇ ਨੈਣਾਦੇਵੀ.
ਰਿਆਸਤ ਕਪੂਰਥਲਾ ਤਸੀਲ ਥਾਣਾ ਸੁਲਤਾਨਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਗਿੱਦੜਪਿੰਡੀ" ਤੋਂ ਦੋ ਮੀਲ ਉੱਤਰ ਹੈ. ਇਸ ਪਿੰਡ ਦੇ ਵਿੱਚ ਹੀ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਭਾਈ ਮਰਦਾਨੇ ਨੂੰ ਨਾਲ ਲੈਕੇ ਇੱਥੇ ਭਾਈ ਫਿਰੰਦੇ ਰਬਾਬੀ ਪਾਸੋਂ ਰਬਾਬ ਲੈਣ ਆਏ ਸਨ. ਮੰਜੀਸਾਹਿਬ ਬਣਿਆ ਹੋਇਆ ਹੈ. ਸਰਾਧਾਂ ਦੀ ਦਸਮੀ ਨੂੰ ਮੇਲਾ ਹੁੰਦਾ ਹੈ. ਗੁਰਦ੍ਵਾਰੇ ਨਾਲ ੩. ਘੁਮਾਉਂ ਜ਼ਮੀਨ ਹੈ. ਪੁਜਾਰੀ ਕੋਈ ਨਹੀਂ, ਪਿੰਡ ਵਾਸੀ ਧੂਪਦੀਪ ਦੀ ਸੇਵਾ ਕਰਦੇ ਹਨ. ਜ਼ਮੀਨ ਦੀ ਜੋ ਆਮਦਨ ਹੁੰਦੀ ਹੈ ਓਹ ਦਸਮੀ ਦੇ ਮੇਲੇ ਪੁਰ ਖਰਚ ਕਰ ਦਿੰਦੇ ਹਨ.
ਇਹ ਭਰੋਵਾਲ ਦਾ ਹੀ ਨਾਂਉਂ ਹੈ. ਦੇਖੋ, ਗੁਰੂਆਣਾ ੨.
nan
ਵਿ- ਭਯ ਵਾਲਾ. ਭੈਦਾਇਕ. ਡਰਾਵਣਾ. "ਬਡ ਨਾਗ ਤਜ੍ਯੋ ਸਭ ਤੇ ਦੁਰਕੈ, ਸੁ ਪ੍ਰਵੇਸ਼ ਭਯੋ ਘਰ ਅੰਤਰ ਭੈਲਾ." (ਗੁਪ੍ਰਸੂ) ੨. ਮਿਲਿਆ. ਸੰਯੁਕ੍ਤ ਹੋਇਆ. ਦੇਖੋ, ਭੇਲ. "ਜਤ੍ਰ ਜਾਉ ਤਤ ਬੀਠਲੁ ਭੈਲਾ." (ਆਸਾ ਨਾਮਦੇਵ) ੩. ਹੈ. ਅਸ੍ਤਿ.
ਸੰਗ੍ਯਾ- ਭੈਦਾਇਕ ਕਰਮ. ਮੰਦਤਾ, ਨੀਚਤਾ. ਬੁਰਾਈ.