ਮੌਤ. ਦੇਖੋ, ਮਰ. "ਜੀਵਦਿਆ ਮਰੁ ਮਾਰਿ, ਨ ਪਛੋਤਾਈਐ." (ਮਃ ੧. ਵਾਰ ਮਾਝ) ੨. ਸੰ. ਮਰੁ. ਮਾਰੂ. ਜਲ ਰਹਿਤ ਭੂਮਿ. ਮਾਰਵਾੜ। ੩. ਵਿਮਾਰਕ (ਮਾਰਨ ਵਾਲਾ) ਅਰਥ ਵਿੱਚ ਭੀ ਮਰੁ ਸ਼ਬਦ ਆਇਆ ਹੈ. "ਚਾਰੇ ਅਗਨਿ ਨਿਵਾਰਿ ਮਰੁ, ਗੁਰਮੁਖਿ ਹਰਿਜਲੁ ਪਾਇ." (ਸ੍ਰੀ ਮਃ ੧)
nan
ਸੰਗ੍ਯਾ- ਮਰੁਭੂਮਿ. ਰੇਤਲਾਦੇਸ਼. ਜਲ ਰਹਿਤ ਦੇਸ਼.
ਸੰ. ਸੰਗ੍ਯਾ- ਪਵਨ. ਵਾਯੂ. ਨਿਰੁਕ੍ਤ ਵਿੱਚ ਲਿਖਿਆ ਹੈ "ਮਰਿਮਿਤ" ਸ਼ਬਦ ਹੋਣ ਕਰਕੇ ਵਾਯੁ ਦੀ ਮਰੁਤ ਸੰਗ੍ਯਾ ਹੈ. ਵੇਦਾਂ ਵਿੱਚ ਮਰੁਤ ਝੱਖੜ ਦਾ ਦੇਵਤਾ ਹੈ। ੨. ਸੰ. ਮਾਰੁਤ. ਭਾਗਵਤ ਵਿੱਚ ਕਥਾ ਹੈ ਕਿ ਦਿਤਿ ਨੇ ਆਪਣੇ ਪਤਿ ਕਸ਼੍ਯਪ ਦੇ ਕਹਿਣ ਪੁਰ ਅਜੇਹਾ ਕਠਿਨ ਵ੍ਰਤ ਧਾਰਿਆ, ਜਿਸ ਤੋਂ ਇੰਦ੍ਰ ਨੂੰ ਜਿੱਤਣ ਵਾਲਾ ਪੁਤ੍ਰ ਹੋਵੇ. ਇੰਦ੍ਰ ਇਹ ਮਾਲੂਮ ਕਰਕੇ ਸੇਵਕ ਦਾ ਰੂਪ ਧਾਰਕੇ ਦਿਤਿ ਦੀ ਸੇਵਾ ਵਿੱਚ ਹਾਜਿਰ ਹੋ ਗਿਆ. ਇੱਕ ਦਿਨ ਦਿਤਿ, ਜੂਠੇ ਮੂੰਹ ਸਿਰ ਦੇ ਕੇਸ਼ ਖੁੱਲੇ ਛੱਡਕੇ ਸੌਂ ਗਈ. ਇੰਦ੍ਰ ਨੇ ਦਿਤਿ ਦਾ ਇਹ ਕਰਮ ਵ੍ਰਤਭੰਗ ਦਾ ਕਾਰਣ ਜਾਣਿਆ, ਅਰ ਸੂਖਮਰੂਪ ਧਾਰਕੇ ਗਰਭ ਵਿੱਚ ਜਾ ਵੜਿਆ ਅਤੇ ਗਰਭ ਦੇ ੪੯ ਟੁਕੜੇ ਕਰ ਦਿੱਤੇ, ਪਰ ਉਹ ਟੋਟੇ ਤਪਪ੍ਰਭਾਵ ਕਰਕੇ ਮੋਏ ਨਹੀਂ, ਸਗੋ, ਰੋਕੇ ਇੰਦ੍ਰ ਨੂੰ ਕਹਿਣ ਲੱਗੇ ਕਿ, ਬੱਸ! ਸਾਨੂੰ ਹੋਰ ਨਾ ਮਾਰ. ਇਸ ਪੁਰ ਇੰਦ੍ਰ ਨੂੰ ਦਯਾ ਆਈ ਅਰ ਆਖਿਆ "ਮਾਰੁਤ" (ਮਤ- ਰੋਓ). ਇਸੇ ਸ਼ਬਦ ਪੁਰ ਨਾਮ ਮਾਰੁਤ ਹੋਇਆ.#ਇੰਦ੍ਰ ਉਨ੍ਹਾਂ ਨੂੰ ਲੈਕੇ ਗਰਭ ਤੋਂ ਬਾਹਰ ਆਇਆ ਅਤੇ ਉਹ ੪੯ ਮਰੁਤ (ਪਵਨ) ਦੇਵਤਾ ਪ੍ਰਸਿੱਧ ਹੋਏ, ਜਿਨ੍ਹਾਂ ਦੇ ਨਾਮ ਇਹ ਹਨ:-#ਏਕਜ੍ਯੋਤਿ, ਦ੍ਵਿਜ੍ਯੋਤਿ, ਤ੍ਰਿਜ੍ਯੋਤਿ, ਜ੍ਯੋਤਿ, ਏਕ ਸ਼ਕ੍ਰ, ਦ੍ਵਿਸ਼ਕ੍ਰ, ਤ੍ਰਿਸ਼ਕ੍ਰ, ਇੰਦ੍ਰ, ਗਤਦ੍ਰਿਸ਼੍ਯ. ਤਤਃ, ਪਤਿਸਕ੍ਰਿਤ, ਪਰ, ਮਿਤ, ਸੰਮਿਤ, ਸੁਮਤਿ, ਰਿਤਜਿਤ, ਸਤ੍ਯਜਿਤ, ਸੁਸੇਣ, ਸੇਨਜਿਤ, ਅੰਤਿਮਿਤ੍ਰ, ਅਨਮਿਤ੍ਰ, ਪੁਰੁਮਿਤ੍ਰ, ਅਪਰਾਜਿਤ, ਰਿਤੁ, ਰਿਤਵਾਹ, ਧਰ੍ਤਾ, ਧਰੁਣ, ਧ੍ਰੁਵ, ਵਿਧਾਰਣ, ਦੇਵਦੇਵ, ਈਦ੍ਰਿਕ, ਅਦ੍ਰਿਕ੍ਸ਼੍, ਵ੍ਰਤਿਨ. ਅਸਦ੍ਰਿਕ੍ਸ਼੍, ਸਮਰ, ਧਾਤਾ, ਦੁਰ੍ਗ, ਧ੍ਰਿਤਿ, ਭੀਮ, ਅਭਿਯੁਕ੍ਤ, ਅਰ੍ਥਾਤ, ਸਹ, ਦ੍ਯੁਤਿ, ਦ੍ਯਪੁ, ਅਨਾਯ੍ਯ, ਅਥਵਾਸ, ਕਾਮ, ਜਯ ਅਤੇ ਵਿਰਾਟ.
nan
nan
ਮਰੁਤ (ਪਵਨ) ਦਾ ਪੁਤ੍ਰ ਹਨੂਮਾਨ। ੨. ਭੀਮਸੇਨ. ਦੇਖੋ, ਮਾਰੁਤੀ.
ਮਾਰੂ ਦੇਸ਼ ਵਿੱਚ ਕਿਲਾ, ਦੇਖੋ, ਮਰੂ ੨.
ਸੰਗ੍ਯਾ- ਰੇਤਲਾ ਦੇਸ਼ (ਮਾਰੂ) ਜਿਸ ਨੂੰ ਪਿਆਰਾ ਹੈ, ਸ਼ੁਤਰ. ਊਠ। ੨. ਭਟਿੱਟਰ.
nan
ਦੇਖੋ, ਮਰੁ ੨. "ਮਰੂ ਦੁਰਗ ਮੇ ਹੋਇ ਪ੍ਰਵੇਸਾ." (ਗੁਪ੍ਰਸੂ) ਨੀਤਿ ਵਿੱਚ ਰਾਜੇ ਨੂੰ ਪਰੁਦਰ੍ਗ ਬਣਾਉਣਾ ਭੀ ਲਿਖਿਆ ਹੈ, ਜਿੱਥੇ ਪਾਣੀ ਨਾ ਮਿਲਣ ਦੇ ਡਰ ਤੋਂ ਵੈਰੀ ਹੱਲਾ ਨ ਕਰ ਸਕੇ. ਮਰੁਦੁਰਗ ਵਾਲੇ ਪਾਣੀ ਦਾ ਜਖੀਰਾ ਇਤਨਾ ਜਮਾ ਰਖਦੇ ਕਿ ਕਈ ਮਹੀਨੇ ਜੰਗ ਹੋਣ ਪੁਰ ਭੀ ਨਾ ਮੁੱਕੇ.
ਸੰ. ਮਰੁਵ ਅਤੇ ਮਰੁਵਕ. ਸੰਗ੍ਯਾ- ਮਰਵਾ. ਗੰਧਪਤ੍ਰ. ਤੁਲਸੀ ਦੀ ਜਾਤਿ ਦਾ ਇੱਕ ਪੌਧਾ, ਜੋ ਅਨੇਕ ਦਵਾਈਆਂ ਅਤੇ ਚਟਨੀ ਵਿੱਚ ਵਰਤੀਦਾ ਹੈ ਇਸ ਦੀ ਤਾਸੀਰ ਗਰਮ ਤਰ ਹੈ. ਸੂਲ ਗਠੀਆ ਆਦਿ ਰੋਗਾਂ ਨੂੰ ਦੂਰ ਕਰਦਾ ਅਤੇ ਭੁੱਖ ਵਧਾਉਂਦਾ ਹੈ. L. Origanum marjorana.