Meanings of Punjabi words starting from ਲ

ਲੋਕਚਾਲ. ਲੋਕਰੀਤਿ. ਪੁਰਾਣੀ ਪਰਿਪਾਟੀ.


ਸੰਬੋਧਨ. ਹੇ ਲੋਗੋ! "ਲੋਕਾ!" ਮਤ ਕੋ ਫਕੜਿ ਪਾਇ." (ਆਸਾ ਮਃ ੧)


ਸੰਗ੍ਯਾ- ਜਨ ਸਮੁਦਾਯ. ਲੋਗ. ਦੁਨੀਆਂ. "ਨਿਗੁਰੀ ਅੰਧ ਫਿਰੈ ਲੋਕਾਈ." (ਰਾਮ ਅਃ ਮਃ ੩)


ਸੰਗ੍ਯਾ- ਲੋਕ- ਆਚਾਰ. ਲੋਕਵਿਹਾਰ. ਲੋਕਰੀਤਿ. "ਪਰਹਰੁ ਲੋਭੁ ਅਰੁ ਲੋਕਾ ਚਾਰੁ." (ਗਉ ਕਬੀਰ)


ਚੀਨ ਅਤੇ ਜਾਪਾਨ ਤੋਂ ਆਇਆ ਇੱਕ ਸਦਾ ਬਹਾਰ ਬਿਰਛ ਅਤੇ ਉਸ ਦਾ ਫਲ. ਇਹ ਚੇਤ ਵਿੱਚ ਪਕਦਾ ਹੈ. ਇਸ ਦੀ ਤਾਸੀਰ ਗਰਮਤਰ ਹੈ. Eriobotrya Japonica (Loquat) ਲੋਕਾਟ ਦੇ ਫੁੱਲਾਂ ਵਿੱਚ ਬਹੁਤ ਮਿੱਠੀ ਸੁਗੰਧ ਹੁੰਦੀ ਹੈ.


ਵਿ- ਲੌਕਿਕ. ਲੋਕਾਂ ਨਾਲ ਹੈ ਜਿਸ ਦਾ ਸੰਬੰਧ. ਦੁਨਿਯਾਵੀ. "ਸਭ ਚੂਕੀ ਕਾਣਿ ਲੋਕਾਣੀ." (ਸੋਰ ਮਃ ੫) "ਤਜਿ ਲਾਜ ਲੋਕਾਣੀਆ." (ਆਸਾ ਮਃ ੫) ੨. ਲੁਕਿਆ ਹੋਇਆ, ਹੋਈ. ਪੋਸ਼ੀਦਹ.


ਲੋਕ- ਅਧਿਪ. ਲੋਕਪਤਿ. ਲੋਕਪਾਲ.