Meanings of Punjabi words starting from ਬ

ਕ੍ਰਿ. ਵਿ- ਵਾਮ (ਖੱਬੇ) ਪਾਸੇ.

ਸੰ. ਵਾਸ. ਸੰਗ੍ਯਾ- ਰਹਿਣ ਦੀ ਕ੍ਰਿਯਾ. ਨਿਵਾਸ. "ਬਾਸਉ ਸੰਗਿ ਗੁਪਾਲ." (ਫੁਨਹੇ ਮਃ ੫)#੨. ਰਹਿਣ ਦਾ ਅਸਥਾਨ. ਘਰ. "ਬਾਸ ਬਿਖੈ ਬੰਧਾਨ." (ਨਾਪ੍ਰ) ਘਰ ਵਿੱਚ ਬੰਨ੍ਹਿਆ ਹੋਇਆ ਹੈ।#੩. ਵਸਤ੍ਰ. "ਪਹਿਰਨ ਬਾਸ ਲ੍ਯਾਇ ਗਨ ਦਾਸਾ." (ਗੁਪ੍ਰਸੂ) ੪. ਗੰਧ. ਬੂ. ਮਹਕ। ੫. ਫ਼ਾ. [باش] ਬਾਸ਼ ਹੋ। ੬. ਰਹਿ. "ਬਾ ਖ਼ੁਦਾ ਬਾਸ਼." (ਜ਼ਿੰਦਗੀ)

ਫ਼ਾ. [باشعوُر] ਸ਼ਊਰ (ਸਮਝ) ਵਾਲਾ. ਚਤੁਰ.#ਦਾਤਾ ਕੋ ਦੁਨੀ ਮੇ ਸੂਮ ਕਾਜੈਂ ਜਾਨਿਯਤ, ਇਮ#ਕਾਯਰ ਕੋ ਜਾਨਿਯੇ ਸਮਰ ਮਾਹਿ ਸੂਰ ਤੇ,#ਪਾਪੀ ਤੇ ਪ੍ਰਗਟ ਪੁੰਨੀ ਜਾਨਿਯੇ ਦੁਖੀ ਤੇ ਸੁਖੀ#ਨਿਧਨੀ ਕੋ ਜਾਨਿਯੇ ਸੁ ਧਨੀ ਧਨਭੂਰ ਤੇ,#ਭਾਖਤ "ਸਕਲ" ਜਾਨੇ ਭੂਪ ਤੇ ਭਿਖਾਰੀ, ਚੋਰ#ਸ਼ਾਹ ਤੇ ਪਛਾਨੇ ਔ ਚਤੁਰ ਚਿੱਤ ਕੂਰ ਤੇ,#ਰਾਤ ਦਿਨ ਸੂਰ ਤੇ ਔ ਕੰਚਨ ਕਚੂਰ ਤੇ, ਤ੍ਯੋਂ#ਜਾਨ੍ਯੋਜਾਤ ਨੀਕੇ ਬਾਸ਼ਊਰ ਬੇਸ਼ਊਰ ਤੇ.

ਦੇਖੋ, ਬਾਸਾ ੨.

ਵਿ- ਵਾਸਕ. ਵਾਸ (ਨਿਵਾਸ) ਕਰਨ ਵਾਲਾ। ੨. ਗੰਧ (ਬੂ) ਪੈਦਾ ਕਰਨ ਵਾਲਾ. ਦੇਖੋ, ਸੁਬਾਸਕ। ੩. ਸੰ. ਵਾਸੁਕਿ. ਸੰਗ੍ਯਾ- ਇੱਕ ਸਰਪਰਾਜ, ਜਿਸ ਦਾ ਨੇਤ੍ਰਾ ਬਣਾਕੇ, ਪੁਰਾਣਾਂ ਅਨੁਸਾਰ, ਦੇਵਤਾ ਅਤੇ ਦੈਤਾਂ ਨੇ ਖੀਰਸਮੁੰਦਰ ਰਿੜਕਿਆ ਸੀ. "ਬਾਸਕ ਕੋਟ ਸੇਜ ਬਿਸਥਰਹਿ." (ਭੈਰ ਅਃ ਕਬੀਰ) ਦੇਖੋ, ਸੇਸਨਾਗ

ਸੰ. ਵਾਸਕਸੱਜਾ. ਕਾਵ੍ਯ ਅਨੁਸਾਰ ਉਹ ਨਾਯਿਕਾ, ਜੋ ਆਪਣੇ ਪ੍ਰੀਤਮ ਦੇ ਆਗਮਨ ਵੇਲੇ ਕੇਲਿ ਵਿਲਾਸ ਦੀ ਸਾਮਗ੍ਰੀ ਸਜਾਵੇ. ਸਜੇ ਹੋਏ ਵਾਸ (ਘਰ) ਵਿੱਚ ਤਿਆਰ ਰਹਿਣ ਵਾਲੀ.