Meanings of Punjabi words starting from ਮ

ਸੰ. ਮਰੁਵ ਅਤੇ ਮਰੁਵਕ. ਸੰਗ੍ਯਾ- ਮਰਵਾ. ਗੰਧਪਤ੍ਰ. ਤੁਲਸੀ ਦੀ ਜਾਤਿ ਦਾ ਇੱਕ ਪੌਧਾ, ਜੋ ਅਨੇਕ ਦਵਾਈਆਂ ਅਤੇ ਚਟਨੀ ਵਿੱਚ ਵਰਤੀਦਾ ਹੈ ਇਸ ਦੀ ਤਾਸੀਰ ਗਰਮ ਤਰ ਹੈ. ਸੂਲ ਗਠੀਆ ਆਦਿ ਰੋਗਾਂ ਨੂੰ ਦੂਰ ਕਰਦਾ ਅਤੇ ਭੁੱਖ ਵਧਾਉਂਦਾ ਹੈ. L. Origanum marjorana.


ਦੇਖੋ, ਮੌਰੂਸ ਅਤੇ ਮੌਰੂਸੀ.


ਸੰਗ੍ਯਾ- ਮਰੋੜਾ. ਪੇਂਚ. "ਚਿਤ ਮੇ ਚਪ ਰੋਸ ਕੇ ਮਾਰ ਮਰੂਰੇ." (ਕ੍ਰਿਸਨਾਵ) ੨. ਫ਼ਾ. [مروُرا] ਮਰਊ ਰਾ ਦਾ ਸੰਖੇਪ. ਖ਼ਾਸ ਕਰਕੇ ਉਸ ਨੂੰ.


ਮਰਕੇ. ਮਸੀਂ. ਔਖ (ਕਠਿਨਾਈ) ਨਾਲ. "ਗਹ੍ਯੋ ਮਰੂੰ ਕਸ ਜਤਨ ਬਨਾਏ." (ਗੁਪ੍ਰਸੂ)


Captain Murray. ਇਹ ਈਸਟ ਇੰਡੀਆ ਕੰਪਨੀ ਦਾ ਨੌਕਰ. ਲੁਦਿਆਨੇ ਫੌਜੀ ਡਾਕਟਰ ਸੀ ਅਤੇ ਸਰ ਡੇਵਿਡ ਆਕਟਰਲੋਨੀ ਪੋਲਿਟੀਕਲ ਰੈਜੀਡੈਂਟ ਦਿੱਲੀ ਦੇ ਮਾਤਹਤ ਅੰਬਾਲੇ ਅਤੇ ਲੁਦਿਆਨੇ ਪੋਲਿਟੀਕਲ ਕੰਮ ਭੀ ਕਰਦਾ ਸੀ. ਇਸ ਨੇ "ਰਣਜੀਤ ਸਿੰਘ" ਨਾਮੇ ਕਿਤਾਬ ਲਿਖੀ ਹੈ. ਮਰੇ ਨੇ ਲੁਦਿਆਨੇ ਮੌਲਵੀ ਬੂਟੇਸ਼ਾਹ ਅਤੇ ਸਰਦਾਰ ਰਤਨ ਸਿੰਘ ਭੜੀ ਵਾਲੇ ਤੋਂ ਸਿੱਖ ਪੰਥ ਦਾ ਹਾਲ ਲਿਖਵਾਇਆ ਸੀ. ਦੇਖੋ, ਪੰਥ ਪ੍ਰਕਾਸ਼ ਅਤੇ ਮਾਲੀ ੬.#ਸਨ ੧੮੨੬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੀਮਾਰ ਹੋਣ ਪੁਰ ਇਹ ਅੰਗ੍ਰੇਜ਼ੀ ਸਰਕਾਰ ਦੀ ਮਾਰਫਤ ਲਹੌਰ ਸੱਦਿਆ ਗਿਆ ਸੀ, ਜਿੱਥੇ ਇਹ ਦਿਸੰਬਰ ੧੮੨੬ ਤੋਂ ਮਾਰਚ ਸਨ ੧੮੨੭ ਤਕ ਰਿਹਾ. ਮਹਾਰਾਜਾ ਨਾਲ ਜੋ ਇਸ ਦੀ ਗੱਲਬਾਤ ਹੁੰਦੀ ਰਹੀ, ਜਾਂ ਜੋ ਹਾਲ ਇਸ ਨੂੰ ਆਪਣੇ ਢੰਗ ਤੇ ਮਲੂਮ ਹੋਏ, ਉਹ ਪੋਲਿਟੀਕਲ ਅਫਸਰਾਂ ਨੂੰ ਲਿਖਦਾ ਰਿਹਾ. ਇਸ ਦੀਆਂ ਕਈ ਚਿੱਠੀਆਂ “The Panjab as a Sovereign State” ਵਿੱਚ ਛਪੀਆਂ ਹਨ, ਜੋ ਪੜ੍ਹਨ ਲਾਇਕ ਹਨ. "ਮਰੇ ਸਾਹਿਬ ਤਿਂਹ ਕਹ੍ਯੋ ਬਖਾਨ." (ਪੰਪ੍ਰ)


ਵਿ- ਮਾਰਨ ਕਰੈਯਾ. ਮਾਰਣ ਵਾਲਾ.