ਦੇਖੋ, ਲੋਕਾਣੀ ੧. "ਤਜਿ ਲਾਜ ਲੋਕਾਨੀ." (ਸੂਹੀ ਮਃ ੫)
ਸੰਗ੍ਯਾ- ਲੋਕ- ਅਪਵਾਦ. ਲੋਕਨਿੰਦਾ. ਲੋਕਾਂ ਵਿੱਚ ਬੁਰੀ ਚਰਚਾ. ਬਦਨਾਮੀ.
ਸੰ. ਸੰਗ੍ਯਾ- ਲੋਕਾਂ ਵਿੱਚ ਆਯਤ (ਫੈਲਿਆ) ਜਿਕਰ. ਜਗਤਪ੍ਰਸਿੱਧ ਕਥਾ। ੨. ਚਾਰ੍ਵਾਕ ਮਤ, ਜੋ ਇਸ ਲੋਕ ਤੋਂ ਬਿਨਾ ਹੋਰ ਪਰਲੋਕ ਨਹੀਂ ਮੰਨਦਾ. ਦੇਖੋ, ਚਾਰਵਾਕ.
ਸੰਗ੍ਯਾ- ਲੋ ਕਾਲਸ. ਕੱਜਲ. ਦੀਪਮਸਿ। ੨. ਭਾਵ- ਮਾਯਾ. "ਗੁਰੁਮੁਖਾਂ ਲੋਕਾਰ ਲੇਪ ਨ ਲਾਇਆ." (ਭਾਗੁ)
ਸੰ. ਸੰਗ੍ਯਾ- ਪੁਰਾਣਾਂ ਅਨੁਸਾਰ ਇੱਕ ਪਹਾੜ, ਜੋ ਸਾਰੀ ਪ੍ਰਿਥਿਵੀ ਨੂੰ ਸੱਤ ਸਮੁੰਦਰਾਂ ਸਮੇਤ ਘੇਰੇ ਹੋਏ ਹੈ, ਅਰ ਜਿਸ ਦੀ ਉਚਿਆਈ ਸਾਢੇ ਤੇਰਾਂ ਕਰੋੜ ਯੋਜਨ ਹੈ. ਵਿਸਨੁਪੁਰਾਣ ਅਨੁਸਾਰ ਦਸ ਹਜ਼ਾਰ ਯੋਜਨ ਉੱਚਾ ਹੈ. "ਲੋਕਾਲੋਕ ਨਾਮ ਹੈ ਜਾਕੋ। ਬਹੁ ਬਿਸਤਾਰ ਜਾਨਿਯੇ ਤਾਂਕੋ। ਚੌਫੇਰੇ ਦੀਪਨ ਕੇ ਸੋਊ। ਤਿਸ ਤੇ ਪਰੇ ਨ ਅਵਨੀ ਕੋਊ ॥" (ਨਾਪ੍ਰ) ਬੌੱਧ ਗ੍ਰੰਥਾਂ ਵਿੱਚ ਇਸ ਦਾ ਨਾਮ "ਚਕ੍ਰਵਾਲ" ਹੈ.
ਸੰਗ੍ਯਾ- ਲੋਕ (ਦੇਖਣ) ਵਾਲਾ ਅੰਜਨ. ਸਿੱਧਲੋਕਾਂ ਦਾ ਸੁਰਮਾ, ਜਿਸ ਨੂੰ ਅੱਖੀਂ ਪਾਕੇ ਲੁਕੇ ਹੋਏ ਪਦਾਰਥ ਵੇਖ ਸਕੀਦੇ ਹਨ। ੨. ਦੇਖੋ, ਲੋਪਾਂਜਨ.
ਲੋਕਾਂ ਵਿੱਚ ਲੋਕੋਂ ਮੇਂ "ਤੀਨਿ ਲੋਕਾਂਤਰ ਮੋਹੈ." (ਸਵੈਯੇ ਮਃ ੩. ਕੇ) ੨. ਸੰ. ਸੰਗ੍ਯਾ- ਦੂਜਾ ਲੋਕ। ੩. ਪਰਲੋਕ.
ਜਨ ਸਮੁਦਾਯ. ਲੋਗ। ੨. ਸੰ. लोकिन्. ਵਿ- ਲੋਕ ਨਿਵਾਸੀ। ੩. ਸੰਗ੍ਯਾ- ਦੇਵਤਾ. "ਇਕ ਲੋਕੀ ਹੋਰੁ ਛਮਿਛਰੀ." (ਆਸਾ ਮਃ ੧) ਇੱਕ ਪਿੰਡ ਦੇਵਤਾ ਨਿਮਿੱਤ, ਦੂਜਾ ਪਿਤਰਾਂ ਲਈ, ਦੇਖੋ, ਛਮਿਛਰੀ.
ਸੰ. ਲੌਕਿਕ. ਵਿ- ਸੰਸਾਰੀ. "ਪੂਰੀ ਸੋਭਾ ਲੋਕੀਕ. (ਗਉ ਮਃ ੫)
ਦੇਖੋ, ਲੋਕ.
ਦੇਖੋ, ਲੋਕਪਚਾਰ.
ਲੋਕੋਪਚਾਰ ਕਰਨ ਵਾਲਾ. "ਲੋਕੁਪਚਾਰਾ ਅੰਧੁ ਕਮਾਇ." (ਰਾਮ ਮਃ ੫)