Meanings of Punjabi words starting from ਕ

ਸੰ. ਕਰਪਤ੍ਰ. ਆਰਾ. ਦੇਖੋ, ਕਰਵਤ੍ਰ। ੨. ਕਰਪਤ੍ਰ (ਆਰੇ) ਨਾਲ. "ਕੰਚਨ ਵੰਨੇ ਪਾਸੇ ਕਲਵਤਿ ਚੀਰਿਆ" (ਆਸਾ ਫਰੀਦ)


ਸੰ. ਕਲ੍ਯਪਾਲ. ਸੰਗ੍ਯਾ- ਕਲ੍ਯ (ਸ਼ਰਾਬ) ਦੇ ਪਾਲਨ ਵਾਲਾ. ਕਲਾਲ. ਕਲ੍ਯਪਾਲੀ. ਕਲਾਲੀ. "ਰੀ ਕਲਵਾਰਿ ਗਵਾਰਿ ਮੂਢਮਤਿ." (ਕੇਦਾ ਕਬੀਰ) "ਕਲਿ ਕਲਵਾਲੀ ਕਾਮ ਮਦ." (ਵਾਰ ਬਿਹਾ ਸਃ ਮਰਦਾਨਾ) "ਕਲਿ ਕਲਵਾਲੀ ਮਾਇਆ ਮਦ ਮੀਠਾ." (ਆਸਾ ਮਃ ੧) ੨. ਵਿ- ਕਲਹਵਾਲੀ. "ਕਲਿ ਕਲਵਾਲੀ ਸਰਾ ਨਿਬੇੜੀ." (ਰਾਮ ਅਃ ਮਃ ੧) ਕਲਯੁਗ ਵਿੱਚ ਕਲਹ ਵਾਲੀ ਸ਼ਰਾ ਨਾਲ ਮੁਕੱ਼ਦਮੇ ਫ਼ੈਸਲਾ ਹੁੰਦੇ ਹਨ.


ਸੰ. ਸੰਗ੍ਯਾ- ਚਿੜਾ. ਚਟਕ. "ਕੀਰ ਕਲਵਿੰਕ ਕੰਕ." (ਨਾਪ੍ਰ) ੨. ਮਤੀਰਾ. ਤਰਬੂਜ਼. ਹਿੰਦਵਾਣਾ.