Meanings of Punjabi words starting from ਗ

ਦੇਖੋ, ਗੁਦ। ਦੇਖੋ, ਗੁੱਦਾ.


ਸੰ. ਗੋਰ੍‍ਦ. ਸੰਗ੍ਯਾ- ਫਲ ਦਾ ਨਰਮ ਭਾਗ, ਜੋ ਛਿਲਕੇ ਦੇ ਅੰਦਰ ਹੁੰਦਾ ਹੈ. "ਗੁੱਦਾ ਭਖ੍ਯੋ ਖਪਰ ਸਿਰ ਧਰ੍ਯੋ." (ਚਰਿਤ੍ਰ ੪੧) ੩. ਗਿਰੀ. ਮਗ਼ਜ਼.


ਫ਼ਾ. [گُداختن] ਕ੍ਰਿ- ਪਘਰਨਾ. ਦ੍ਰਵਣਾ.


ਫ਼ਾ. [گُداز] ਗੁਦਾਜ਼. ਵਿ- ਪਘਰਾਉਣ (ਗਾਲਣ) ਵਾਲਾ. ਇਕ ਦੂਜੇ ਸ਼ਬਦ ਦੇ ਅੰਤ ਆਇਆ ਕਰਦਾ ਹੈ, ਜਿਵੇਂ- ਦਿਲਗੁਦਾਜ਼


ਫ਼ਾ. [گُداذِندہ] ਵਿ- ਪਘਰਣ ਵਾਲਾ. ਦ੍ਰਵਣ ਵਾਲਾ.


ਕ੍ਰਿ- ਗੁਜਾਰਨਾ. ਵਿਤਾਉਣਾ. "ਸੂਖੇ ਸੂਖਿ ਗੁਦਾਰਨਾ." (ਰਾਮ ਅਃ ਮਃ ੫) "ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ." (ਵਾਰ ਗੂਜ ੨. ਮਃ ੫) ੨. ਲੰਘਾਉਣਾ. ਹੱਦੋਂ ਬਾਹਰ ਕਰਨਾ. "ਜਿਨਿ ਪੰਚ ਮਾਰਿ ਬਿਦਾਰਿ ਗਦਾਰੇ, ਸੋ ਪੂਰਾ ਇਹ ਕਲੀ ਰੇ." (ਆਸਾ ਮਃ ੫)


ਗੁਜਾਰੀ. ਵਿਤਾਈ. "ਇਵ ਹੀ ਕਰਤ ਗੁਦਾਰੀ." (ਧਨਾ ਮਃ ੫)


ਗੁਜਾਰਦਾ ਹੈ. ਵਿਤਾਉਂਦਾ ਹੈ. "ਬਿਖਈ ਦਿਨ ਰੈਨਿ ਇਵਹੀ ਗੁਦਾਰੈ." (ਸਾਰ ਮਃ ੫)