Meanings of Punjabi words starting from ਨ

ਸੰ. ਵਿ- ਢਕਿਆ ਹੋਇਆ। ੨. ਸ੍‍ਥਾਪਨ ਕੀਤਾ. ਰੱਖਿਆ.


ਕ੍ਰਿ- ਸਿੰਧੀ. ਨਿਹੁੜਨਾ, ਝੁਕਣਾ. ਨੀਵਾਂ ਹੋਣਾ. "ਕਰ ਅਰਦਾਸ ਸੀਸ ਨਿਹੁਰਾਇ." (ਗੁਪ੍ਰਸੂ)


ਸੰ. ਮਨੋਹਾਰ. ਪ੍ਰਾਰਥਨਾ (ਬੇਨਤੀ) ਕਰਨੀ. "ਹਮ ਕਉ ਉਚਿਤ ਨਿਹੋਰਨ ਅਹੈ." (ਗੁਪ੍ਰਸੂ)


ਸੰਗ੍ਯਾ- ਮਨੋਹਾਰ. ਪ੍ਰਾਰਥਨਾ. "ਅਨਿਕ ਭਾਂਤਿ ਤਿਸੁ ਕਰਉ ਨਿਹੋਰਾ." (ਗਉ ਮਃ ੫) ੨. ਇਹਸਾਨ. "ਜਉ ਤਨ ਕਾਸੀ ਤਜੈ ਕਬੀਰਾ, ਰਮਈਐ ਕਹਾ ਨਿਹੋਰਾ?" (ਧਨਾ ਕਬੀਰ) "ਬਿਨਸਿਓ ਸਗਲ ਨਿਹੋਰਾ." (ਗੂਜ ਮਃ ੫)