ਦੇਖੋ, ਬਾਸਕ ੩. ਬਾਸਕੁ ਅਤੇ ਵਾਸੁਕਿ.
ਦੇਖੋ, ਬਾਸਕ ੩. "ਬਾਸਕੁ ਨੇਤ੍ਰੈ ਘਤਿਆ." (ਵਾਰ ਰਾਮ ੩)
ਵਿ- ਦੋ ਅਤੇ ਸੱਠ. ਦ੍ਵਾਸਸ੍ਟਿ. ਬਾਹਠ ੬੨.
ਦੇਖੋ, ਬਾਸਨ। ੨. ਦੇਖੋ, ਵਾਸਨ.
nan
ਦੇਖੋ, ਬਸੁਦੇਵ ਅਤੇ ਵਾਸੁਦੇਵ.
ਸੰਗ੍ਯਾ- ਜਿਸ ਨਾਲ ਵਾਸਨਾ (ਬੂ) ਗਹਿਣ ਕਰੀਏ, ਨੱਕ. "ਹਸਤ ਕਮਾਵਨ, ਬਾਸਨ ਰਸਨਾ." (ਰਾਮ ਅਃ ਮਃ ੫) ਕਮਾਉਣ ਨੂੰ ਹੱਥ, ਗੰਧ ਲੈਣ ਲਈ ਨੱਕ ਅਤੇ ਰਸ ਰੈਣ ਲਈ ਜੀਭ। ੨. ਬਰਤਨ. ਭਾਂਡਾ. "ਬਾਸਨ ਮਾਂਜਿ ਚਰਾਵਹਿ ਊਪਰਿ." (ਆਸਾ ਕਬੀਰ) ਦੇਖੋ, ਅੰ. Basin। ੩. ਸੰ. ਵਾਸਨ. ਖ਼ੂਸ਼ਬੁਦਾਰ ਕਰਨ ਦੀ ਕ੍ਰਿਯਾ. ਧੂਪ ਆਦਿ ਦੇਕੇ ਸੁਗੰਧ ਫੈਲਾਉਣੀ। ੪. ਘਰ. ਨਿਵਾਸ ਅਸਥਾਨ. "ਗੁਰਪ੍ਰਸਾਦਿ ਨਾਨਕ ਸੁਖ ਬਾਸਨ." (ਗਉ ਮਃ ੫) ੫. ਸੁਗੰਧ. ਖ਼ੁਸ਼ਬੂ. "ਅਲਿ ਕਮਲੇਹ ਬਾਸਨ ਮਾਹਿ ਮਗਨ." (ਆਸਾ ਛੰਤ ਮਃ ੫) ੬. ਵਾਸਨਾ. ਇੱਛਾ. "ਬਾਸਨ ਮੇਟਿ ਨਿਬਾਸਨ ਹੋਈਐ." (ਮਾਰੂ ਸੋਲਹੇ ਮਃ ੫) "ਰਸ ਬਾਸਨ ਸਿਉ ਜੁ ਦਹੰ ਦਿਸਿ ਧਾਇਓ." (ਸਵੈਯੇ ਮਃ ੪. ਕੇ)
ਸੰ. ਵਾਸਨਾ. ਸੰਗ੍ਯਾ- ਇੱਛਾ. ਚਾਹ. "ਮਨ ਬਾਸਨਾ ਰਚਿ ਬਿਖੈ ਬਿਆਧਿ." (ਸੂਹੀ ਮਃ ੫) ੨. ਗੰਧ. ਮਹਕ. ਬੂ। ੩. ਸੁਗੰਧਿਤ ਕਰਨਾ. ਖ਼ੁਸ਼ਬੂਦਾਰ ਕਰਨਾ। ੪. ਭਲੀ ਅਥਵਾ ਬੁਰੀ ਸ਼ੁਹਰਤ ਲਈ ਭੀ ਬਾਸਨਾ ਸਬਦ ਕਵੀ ਵਰਤਦੇ ਹਨ. ਜਾਤਹੋ ਕਲਾਲ ਚਲੋ ਘਰਾ ਲੀਯੇ ਬਾਰੁਨੀ ਕੋ#ਗੰਧੀ ਚਲੋ ਜਾਤਹੋ ਫੁਲੇਲਘਟ ਆਸਨਾ,#ਠੋਕਰ ਠਮਕ ਲਾਗ ਦੋਊ ਘਟ ਫੂਟਗਏ#ਤਹਾਂ ਕੋਊ ਚਾਤੁਰ ਕਰਤ ਮੁਖ ਭਾਸਨਾ,#"ਮੁਰਲੀ" ਭਲਾਈ ਔ ਬੁਰਾਈ ਕੋ ਬਿਬੇਕ ਯਹੈ#ਕੀਜੀਐ ਭਲਾਈ ਜੌਲੌ ਜੀਭ ਲਗ ਸਾਸਨਾ,#ਭੂਲ ਨਹਿਂ ਆਸਨ ਬਿਲੋਕ ਪਾਕਸਾਸਨ ਸੇ#ਬਾਸਨ ਬਿਲਾਇਜਾਤ ਰਹਿਜਾਤ ਬਾਸਨਾ.