ਸੰਗ੍ਯਾ- ਭੂਸਾ. ਦੇਖੋ, ਭੁਸ ੨। ੨. ਵ੍ਯ- ਸੰਬੋਧਨ. ਹੇ! ਓ! ਐ! "ਭੋ ਮੱਖਣੀਸਿਖ, ਕਾਨ ਦੈ ਸੁਨਹੁ!" (ਗੁਪ੍ਰਸੂ) ੩. ਭਇਆ. ਹੋਇਆ. ਦੇਖੋ, ਭੂ ਧਾ. "ਪੂਰਨ ਭੋ ਮਨ ਠਉਰ ਬਸੋ." (ਸਵੈਯੇ ਮਃ ੪. ਕੇ) "ਬ੍ਰਹਮਰੂਪ ਨਾਨਕਗੁਰੂ ਕੋ ਅਵਤਾਰ ਭੋ." (ਸ਼ੇਖਰ)
ਸੰਗ੍ਯਾ- ਭੁਲੇਖਾ. ਭ੍ਰਮ। ੨. ਵਿ- ਮਿਲਿਆ ਹੋਇਆ। ੩. ਭਿਗੋਇਆ. ਭਿੱਜਿਆ.
ਸੰਗ੍ਯਾ- ਭੋ. ਭੂਸਾ। ੨. ਕ੍ਰਿ. ਵਿ- ਭਿਗੋਕੇ. ਤਰ ਕਰਕੇ। ੩. ਮਿਲਾਕੇ। ੪. ਭੋਜ ਸ਼ਬਦ ਦਾ ਪੰਜਾਬੀ ਵਿੱਚ ਰੂਪਾਂਤਰ.
ਭਿਗੋਈ. ਤਰ ਕੀਤੀ। ੨. ਮਿਲਾਈ ਹੋਈ. ਮਿਲੀ. "ਅਚਹਿਂ ਸ਼੍ਵਾਦ ਰਸਭੋਈ." (ਗੁਪ੍ਰਸੂ) ੩. ਸੰਗ੍ਯਾ- ਪਾਲਕੀ ਚੁੱਕਣ ਵਾਲਾ ਕਹਾਰ. "ਭੋਈ ਮੇਠ ਮਹਾਵਤ ਮੀਰਾ." (ਭਾਗੁ)
nan
nan
ਭੂ- ਗ੍ਰਹ. ਜ਼ਮੀਨ ਖੋਦਕੇ ਬਣਾਇਆ ਹੋਇਆ ਘਰ. ਭੌਰਾ. ਗੁਫਾ. "ਤਬ ਪਰੀ ਸੂੰਕ ਭੋਹਰ ਮਝਾਰ." (ਕਲਕੀ) ਕਲਕੀ ਅਵਤਾਰ ਦੇ ਪ੍ਰਗਟ ਹੋਣ ਸਮੇ ਭੋਰੇ ਵਿੱਚੋਂ ਸ਼ੋਰ ਹੋਇਆ. "ਯੌ ਕਹਿ ਪਤਿਂਹ ਭੋਹਰੇ ਦੀਨੋ." (ਚਰਿਤ੍ਰ ੯੬)
ਦੇਖੋ, ਭੱਖੜਾ.
ਦੇਖੋ, ਭੁਖੜੀ। ੨. ਰਾਜ ਫਰੀਦਕੋਟ ਵਿੱਚ ਥਾਣਾ ਨੇਹੀਆਂਵਾਲੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੋਨੇਆਣੇ ਤੋਂ ਤਿੰਨ ਮੀਲ ਪੂਰਵ ਹੈ. ਇਸ ਪਿੰਡ ਤੋਂ ਇੱਕ ਫਰਲਾਂਗ ਚੜ੍ਹਦੇ ਵੱਲ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦਸਿੰਘ ਸਾਹਿਬ ਦਾ ਇੱਕੋ ਗੁਰਦ੍ਵਾਰਾ ਹੈ. ਕੇਵਲ ਮੰਜੀਸਾਹਿਬ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੧੮. ਘੁਮਾਉਂ ਜ਼ਮੀਨ ਹੈ. ਪੁਜਾਰੀ ਸਿੰਘ ਹੈ. ਦੇਖੋ, ਜੈਦ ਪਰਾਣਾ.