Meanings of Punjabi words starting from ਮ

ਸੰਗ੍ਯਾ- ਮਰੋੜ. ਵੱਟ. ਵਲ। ੨. ਐਂਠ. ਆਕੜ.


ਕ੍ਰਿ- ਮਰੋੜਨਾ, ਮਰੋੜਾ ਦੇਣਾ. "ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ." (ਸੂਹੀ ਫਰੀਦ)


ਦੇਖੋ, ਮਰੋਰ, ਮਰੋਰਨਾ ਅਤੇ ਮਰੋੜਾ.


ਦੇਖੋ, ਮਰੋਰ ਅਤੇ ਮਰੋਰਨਾ। ੨. ਢਿੱਡਪੀੜ। ੩. ਸੰ. मुररातिसार- ਮੁਰਰਾਤਿਸਾਰ. ਦੇਖੋ, ਪੈਚਿਸ਼.


ਵਿ- ਮਾਰਣ ਵਾਲੀ. ਘਾਤ ਕਰਨ ਵਾਲੀ. "ਲਾਜ ਮਰੰਤੀ ਮਰਿਗਈ." (ਓਅੰਕਾਰ) ੨. ਮਰਦੀ ਹੋਈ.


ਮਰਦਾ. ਮੌਤ ਨੂੰ ਪ੍ਰਾਪਤ ਹੁੰਦਾ. "ਫਿਰਿ ਨ ਮਰੰਦ." (ਕਾਨ ਮਃ ੫)