Meanings of Punjabi words starting from ਰ

ਸੰ. रुष्. ਧਾ- ਮਾਰ ਸਿੱਟਣਾ, ਦੁੱਖ ਦੇਣਾ, ਕ੍ਰੋਧ ਕਰਨਾ.


ਕ੍ਰਿ- ਕ੍ਰੋਧ ਕਰਨਾ. ਗੁੱਸੇ ਹੋਣਾ. ਰੋਸਣ. ਦੇਖੋ, ਰੁਸ ਧਾ.


ਫ਼ਾ. [رُستم] ਫ਼ਾਰਸ (ਪਰਸ਼ੀਆ) ਦਾ ਪ੍ਰਸਿੱਧ ਮਹਾ ਬਲਵਾਨ ਵੀਰ, ਜੋ ਜ਼ਾਲ ਦਾ ਪੁਤ੍ਰ ਅਤੇ ਸਾਮ ਦਾ ਪੋਤਾ ਅਰ ਜਾਬੁਲਿਸਤਾਨ ਦਾ ਗਵਰਨਰ ਸੀ. ਇਹ ਬਹਮਨ ਨਾਲ ਜੰਗ ਕਰਦਾ ਮਾਰਿਆ ਗਿਆ. ਰੁਸਤਮ ਈਸਾ ਦੇ ਜਨਮ ਤੋਂ ਲਗਭਗ ਨੌ ਸੌ ਵਰ੍ਹੇ ਪਹਿਲਾਂ ਹੋਇਆ ਹੈ। ੨. ਭਾਵ- ਮਹਾਬਲੀ, ਕਿਉਂਕਿ ਰੁਸਤਮ ਵਡਾ ਬਲਵਾਨ ਸੀ.


ਗੁਰੁਪ੍ਰਤਾਪ ਸੂਰਯ ਅਨੁਸਾਰ ਬਾਦਸ਼ਾਹ ਸ਼ਾਹਜਹਾਂ ਦੇ ਦਰਬਾਰ ਦਾ ਕ਼ਾਜਾ.


ਦੇਖੋ, ਜਨਵਾਰਾ.