Meanings of Punjabi words starting from ਲ

ਸੰਗ੍ਯਾ- ਲੋਕ ਈਸ਼. ਦੇਖੋ, ਲੋਕਨਾਥ ਅਤੇ ਲੋਕਪਾਲ.


ਦੇਖੋ, ਲੋਕਪਚਾਰ.


ਦੇਖੋ, ਲੋਕਾਂਜਨ ਅਤੇ ਲੋਪਾਂਜਨ. "ਲੋਕੰਜਨ ਡਾਰਤ ਦ੍ਰਿਗ ਭਾਈ। ਪਰਗਟ ਹੁਤੀ ਲੋਪ ਹ੍ਵੈਗਈ ॥ (ਚਰਿਤ੍ਰ ੨੬੪)


ਦੇਖੋ, ਲੋਕ. "ਲੋਗ ਗਯੋ ਪਰਲੋਗ ਗਵੈਹੈ." (੩੩ ਸਵੈਯੇ) ੨. ਲੋਗ. ਜਨ. "ਲੋਗ ਕੁਟੰਬ ਸਭ ਹੂ ਤੇ ਤੋਰੈ." (ਸੋਰ ਨਾਮਦੇਵ) ੩. ਸੰ. ਢੀਮ. ਡਲਾ.


ਲੋਕਾਂ ਨੇ. "ਲੋਗਨ ਰਾਮ ਖਿਲਾਉਨਾ ਜਾਨਾ." (ਭੈਰ ਕਬੀਰ)


ਦੇਖੋ, ਲੋਕਪਚਾਰ. "ਪਰਵਿਰਤਿ ਮਾਰਗ ਜੇਤਾ ਕਿਛੁ ਕਹੀਐ, ਤੇਤਾ ਲੋਗਪਚਾਰਾ." (ਸਾਰ ਮਃ ੫)


ਜਨ ਸਮੁਦਾਯ. ਭਾਵ- ਪ੍ਰਜਾ. "ਆਪੇ ਰਾਜਨੁ, ਆਪੇ ਲੋਗਾ." (ਮਾਝ ਮਃ ੫) ੨. ਸੰਬੋਧਨ. ਹੇ ਲੋਕੋ!