Meanings of Punjabi words starting from ਨ

ਫ਼ਾ. [نِہنگ] ਸੰਗ੍ਯਾ- ਖੜਗ. ਤਲਵਾਰ. "ਬਾਹਤ ਨਿਹੰਗ। ਉੱਠਤ ਫੁਲਿੰਗ." (ਸਲੋਹ) ਤਲਵਾਰ ਦੇ ਪ੍ਰਹਾਰ ਤੋਂ ਵਿਸ੍‍ਫੁਲਿੰਗ (ਚਿੰਗਾੜੇ) ਨਿਕਲਦੇ ਹਨ। ੨. ਕਲਮ. ਲੇਖਨੀ। ੩. ਘੜਿਆਲ. ਮਗਰਮੱਛ. (मकर मत्स्य) ਨਾਕੂ. Alligator. "ਜਨੁਕ ਲਹਿਰ ਦਰਯਾਵ ਤੇ ਨਿਕਸ੍ਯੋ ਬਡੋ ਨਿਹੰਗ." (ਚਰਿਤ੍ਰ ੨੧੭) ੪. ਡਿੰਗ- ਘੋੜਾ. ਅਸ਼੍ਵ. ਤੁਰੰਗ. "ਬਿਚਰੇ ਨਿਹੰਗ। ਜੈਸੇ ਪਿਲੰਗ." (ਵਿਚਿਤ੍ਰ) ਚਿਤ੍ਰੇ ਵਾਂਙ ਛਾਲਾਂ ਮਾਰਦੇ ਘੋੜੇ ਵਿਚਰੇ। ੫. ਸੰ. निः शङ्क ਨਿਹਸ਼ੰਕ. ਵਿ- ਜਿਸ ਨੂੰ ਮੋਤ ਦੀ ਚਿੰਤਾ ਨਹੀਂ. ਬਹਾਦੁਰ. ਦਿਲੇਰ. "ਨਿਰਭਉ ਹੋਇਓ ਭਇਆ ਨਿਹੰਗਾ." (ਆਸਾ ਮਃ ੫) "ਪਹਿਲਾ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ." (ਚੰਡੀ ੩) ੬. ਸੰ. निः सङ्ग- ਨਿਹਸੰਗ. ਨਿਰਲੇਪ. ਆਤਮਗ੍ਯਾਨੀ. ਦੁੰਦ (ਦ੍ਵੰਦ੍ਵ) ਦਾ ਤਿਆਗੀ. "ਨਿਹੰਗ ਕਹਾਵੈ ਸੋ ਪੁਰਖ ਦੁਖ ਸੁਖ ਮੰਨੇ ਨ ਅੰਗ." (ਪ੍ਰਾਪੰਪ੍ਰ) "ਮੁੱਲਾ ਬ੍ਰਾਹਮਣ ਨਾ ਬੁਝੈ ਬੁਝੈ ਫਕਰ ਨਿਹੰਗ." (ਮਗੋ) ੭. ਸਿੰਘਾਂ ਦਾ ਇੱਕ ਫਿਰਕਾ, ਜੋ ਸੀਸ ਪੁਰ ਫਰਹਰੇ ਵਾਲਾ ਉੱਚਾ ਦਮਾਲਾ, ਚਕ੍ਰ, ਤੋੜਾ, ਖੰਡਾ, ਕ੍ਰਿਪਾਨ, ਗਜਗਾਹ ਆਦਿਕ ਸ਼ਸਤ੍ਰ ਅਰ ਨੀਲਾ ਬਾਣਾ ਪਹਿਨਦਾ ਹੈ, ਨਿਹੰਗ ਸਿੰਘ ਮਰਣ ਦੀ ਸ਼ੰਕਾ ਤਿਆਗਕੇ ਹਰਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਤੇ ਮਾਇਆ ਤੋਂ ਨਿਰਲੇਪ ਰਹਿਂਦਾ ਹੈ, ਜਿਸ ਲਈ ਇਹ ਨਾਮ ਹੈ.#ਬਹੁਤ ਸਿੰਘਾਂ ਤੋਂ ਸੁਣੀਦਾ ਹੈ ਕਿ ਇੱਕ ਵਾਰ ਸਾਹਿਬਜ਼ਾਦਾ ਫਤੇ ਸਿੰਘ ਜੀ ਵਿਲਾਸ ਕਰਦੇਹੋਏ ਸੀਸ ਤੇ ਦਮਾਲਾ ਸਜਾਕੇ ਦਸ਼ਮੇਸ਼ ਦੇ ਹਜੂਰ ਆਏ, ਜਿਸ ਪੁਰ ਪਿਤਾ ਜੀ ਨੇ ਫਰਮਾਇਆ ਕਿ ਇਸ ਬਾਣੇ ਦਾ ਇੱਕ ਨਿਹੰਗਪੰਥ ਹੋਵੇਗਾ.#ਕਈ ਆਖਦੇ ਹਨ ਕਿ ਜਦ ਕਲਗੀਧਰ ਨੇ ਉੱਚ- ਪੀਰ ਵਾਲਾ ਨੀਲਾ ਬਾਣਾ ਅਗਨੀ ਵਿੱਚ ਸਾੜਿਆ, ਉਸ ਸਮੇਂ ਇੱਕ ਲੀਰ ਕਟਾਰ ਨਾਲ ਬੰਨ੍ਹੀ, ਜਿਸ ਤੋਂ ਨੀਲਾਂਬਰੀ ਸੰਪ੍ਰਦਾਯ ਚੱਲੀ, ਜੇਹਾ ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ- (ਗੁਪ੍ਰਸੂ)#ਭਾਈ ਸੰਤੋਖ ਸਿੰਘ ਜੀ ਇਹ ਭੀ ਲਿਖਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਾਨ ਸਿੰਘ ਨੂੰ ਵਰ ਦਿੱਤਾ ਕਿ ਤੇਰਾ ਨਿਹੰਗ ਪੰਥ ਚੱਲੇਗਾ, ਯਥਾ-#"ਹੈ ਪ੍ਰਸੰਨ ਬਰ ਦੇਵਤ ਜੋਵੈ।#ਪੰਥ ਖਾਲਸੇ ਮੇ ਤਵ ਹੋਵੈ।#ਤੁਝ ਸਮ ਬੇਖ¹ ਸੁਭਾਉ ਬਿਸਾਲੀ।#ਨਾਮ ਨਿਹੰਗ ਅਨੇਕ ਅਕਾਲੀ." (ਗੁਪ੍ਰਸੂ)#ਬਹੁਤ ਨਿਹੰਗ ਸਿੰਘ ਇਹ ਭੀ ਆਖਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸ੍ਵਾਮੀ ਨੇ ਸਿੰਘਾਂ ਦੇ ਸੀਸ ਦਮਾਲੇ ਦਾ ਫਂਰਹਰਾ ਨਿਸ਼ਾਨ ਦਾ ਚਿੰਨ੍ਹ ਥਾਪਿਆ, ਪਰ ਗੁਰੁਪੁਰ- ਨਿਵਾਸੀ ਵ੍ਰਿੱਧ ਵਿਵੇਕਾ ਸਿੰਘ ਦੀ ਅਮ੍ਰਿਤਸਰੀ ਦੇ ਕਥਨ ਅਨੁਸਾਰ ਬਾਬਾ ਨੈਣਾ ਸਿੰਘ (ਨਾਰਾਇਣ ਸਿੰਘ) ਨੇ ਸਭ ਤੋਂ ਪਹਿਲਾਂ ਫ਼ੌਜ ਦੇ ਨਿਸ਼ਾਨਚੀ ਦੇ ਸਿਰ ਉੱਪਰ ਦਮਾਲਾ ਸਜਾਕੇ ਨਿਸ਼ਾਨ ਦਾ ਫਰਹਰਾ ਝੁਲਾਇਆ, ਤਾਕਿ ਉਹ ਸਭ ਤੋਂ ਅੱਗੇ ਨਿਸ਼ਾਨ ਦੀ ਥਾਂ ਭੀ ਹੋਵੇ ਅਤੇ ਹੱਥ ਵੇਹਲੇ ਹੋਣ ਕਰਕੇ ਸ਼ਸਤ੍ਰ ਭੀ ਚਲਾ ਸਕੇ.#ਬਾਬਾ ਨੈਣਾ ਸਿੰਘ ਦਾ ਚਾਟੜਾ ਅਕਾਲੀ ਫੂਲਾ ਸਿੰਘ ਸਿੱਖ ਦਲ ਵਿੱਚ ਪ੍ਰਸਿੱਧ ਸੈਨਾਪਤੀ ਹੋਇਆ ਹੈ. ਨਿਹੰਗ ਸਿੰਘ ਅਕਾਲ ਦੇ ਉਪਾਸਕ ਅਤੇ ਅਕਾਲ! ਅਕਾਲ! ਜਪਦੇ ਹਨ, ਇਸ ਕਾਰਣ "ਅਕਾਲੀ" ਨਾਮ ਭੀ ਮਸ਼ਹੂਰ ਹੋ ਗਿਆ ਹੈ. ਦੇਖੋ, ਅਕਾਲੀ.#ਨਿਹਾਲ ਸਿੰਘ ਜੀ ਨਿਹੰਗਾਂ ਬਾਬਤ ਦਸ਼ਮੇਸ਼ ਦਾ ਫ਼ਰਮਾਨ ਲਿਖਦੇ ਹਨ-#ਧਰ੍‍ਮ ਦੇ ਧੁਰੰਧਰ ਉਦਾਰਤਾ ਕੇ ਧਾਰਾਧਰ#ਭੋਲੇ ਭਾਲ ਭ੍ਰਾਜਤੇ ਝਕੋਲ ਪ੍ਰੇਮ ਰੰਦ ਮੈ,#ਸਰ੍‍ਬਲੋਹ ਪ੍ਯਾਰੇ ਅਰ੍‍ਬ ਖਰ੍‍ਬ ਲੌ ਨ ਦਰ੍‍ਬ ਬੰਧ#ਨੈਕ ਹੂੰ ਨ ਗਰ੍‍ਬ ਪੁੰਨ ਪਰ੍‍ਬ ਯਾਕੇ ਸੰਗ ਮੈ,#ਸਾਜਕੈ ਸੁਬਾਨੋ ਸੂਰ ਗਾਜਕੈ ਮ੍ਰਿਗੇਂਦ੍ਰ ਭੂਰਿ#ਭਾਜਕੈ ਗਨੀਮ ਕੋ ਬਿਦਾਰੈਂ ਜੋਰ ਜੰਗ ਮੈ,#ਮੋਦ ਕੇ ਤਰੰਗ ਮੈ ਉਮੰਗ ਕੈ ਉਤੰਗ ਪੰਥ#ਲੋਕ ਦੰਗ ਕੈਬੇ ਕੋ ਸੁ ਕੀਨੇ ਏ ਨਿਹੰਗ ਮੈ.


ਦੇਖੋ, ਨਿਹੰਗ ੭.


ਦੇਖੋ, ਅਕਾਲੀਸਿੰਘਾਂ ਦੀ ਛਾਵਨੀ ਅਤੇ ਫੂਲਾਸਿੰਘ.


ਵਿ- ਨਿੱਕਾ. ਛੋਟਾ. "ਹਮ ਨਿਕ ਕੀਰੇ." (ਨਟ ਅਃ ਮਃ ੪) ੨. ਅਨਿਕ (ਅਨੇਕ) ਦਾ ਸੰਖੇਪ. " ਸਾਸਤਰਸਿਮ੍ਰਤਿ ਜਾਨਤਥੋ ਨਿਕ." (ਚਰਿਤ੍ਰ ੩੧੪) ਜਾਣਦਾ ਸੀ ਅਨੇਕ। ੩. ਦੇਖੋ, ਨੀਕ.


ਦੇਖੋ, ਨਿਕਸਨਾ। ੨. ਸੰ. निकष- ਨਿਕਸ. ਸੰਗ੍ਯਾ- ਕਸੋਟੀ. ਘਸਪੱਟੀ। ੩. ਡਿੰਗ. ਸ਼ਸਤ੍ਰ ਤਿੱਖਾ ਕਰਨ ਦਾ ਸੰਦ. ਸਾਣ.


ਸੰ. ਨਿਸ्ਕ੍ਰਮਣ. ਕ੍ਰਿ- ਬਾਹਰ ਆਉਣਾ. ਨਿਕਲਨਾ. "ਨਿਕਸੁ ਰੇ ਪੰਖੀ ਸਿਮਰੁ ਹਰਿ ਪੰਥ." (ਗਉ ਮਃ ੫)


ਨਿਕਲ ਜਾਣ ਵਾਲਾ ਮਨ, ਜੋ ਅੰਦਰ ਨਹੀਂ ਟਿਕਦਾ, "ਨਿਕਸਿਜਾਤਉ ਰਹੈ ਅਸਥਿਰੁ." (ਗਉ ਛੰਤ ਮਃ ੧)