Meanings of Punjabi words starting from ਬ

ਵਸਣ ਵਾਲੀ। ੨. ਸੰਗ੍ਯਾ- ਵਸਨ (ਵਸਤ੍ਰ) ਦੀ ਲੰਮੀ ਥੈਲੀ, ਜਿਸ ਵਿੱਚ ਰੁਪਯੇ ਪਾਕੇ ਲੱਕ ਬੱਧੇ ਜਾਂਦੇ ਹਨ.


ਵਾਸਨਾ. ਸੁਗੰਧ. "ਬਾਸਨੁ ਰੋਗ ਭਵਰੁ ਬਿਨਸਾਨੋ." (ਭੈਰ ਮਃ ੫) ਦੇਖੋ, ਬਾਸਨ.


ਦੇਖੋ, ਬਾਸੁ ਬਸਨਾ.


ਵਾਸ (ਘਰ) ਅਤੇ ਵਸਣ ਵਾਲਾ (ਵਾਸਕ) ਦੇਖੋ, ਬਾਸਰੀ.


ਵਸਣ ਤੋਂ ਨਿਵਾਸ ਸੇ. "ਸਾਧੁ ਸੰਗਤ ਕੈ ਬਾਸਬੈ ਕਲਮਲ ਸਭਿ ਨਸਨਾ." (ਬਿਲਾ ਮਃ ੫)


ਸੰਗ੍ਯਾ- ਸੁਗੰਧ ਵਾਲੇ ਚਾਉਲਾਂ ਦੀ ਇੱਕ ਜਾਤਿ.


ਸੰ. ਵਾਸਰ. ਸੰਗ੍ਯਾ- ਦਿਨ. ਵਾਸ਼੍ਰ ਸ਼ਬਦ ਭੀ ਦਿਨ ਦਾ ਬੋਧਕ ਹੈ.


ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਘਰਿੰਡਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਛਿਹਰਟਾ


ਤੋਂ ਤਿੰਨ ਮੀਲ ਦੱਖਣ ਪੱਛਮ ਹੈ, ਅਤੇ ਸ਼ਹਿਰ ਅਮ੍ਰਿਤਸਰ ਤੋਂ ਤਿੰਨ ਕੋਹ ਪੱਛਮ ਹੈ. ਇਹ ਗੁਰੂ ਅਮਰਦੇਵ ਦਾ ਜਨਮ ਅਸਥਾਨ ਹੈ. ਇਸ ਗ੍ਰਾਮ ਤੋਂ ਇੱਕ ਫਰਲਾਂਗ ਪੂਰਵ ਗੁਰੂ ਅਮਰਦੇਵ ਜੀ ਦਾ ਗੁਰਦ੍ਵਾਰਾ "ਸੰਨ੍ਹ ਸਾਹਿਬ" ਹੈ. ਇਸ ਕੋਠੇ ਵਿੱਚ ਬੈਠਕੇ ਸਤਿਗੁਰੂ ਸਮਾਧਿ ਇਸਥਿਤ ਹੋਏ ਸਨ ਅਰ ਦਰਵਾਜੇ ਪੁਰ ਇਹ ਹੁਕਮ ਲਿਖਵਾ ਦਿੱਤਾ ਸੀ ਕਿ ਜੋ ਦਰਵਾਜ਼ਾ ਖੋਲ੍ਹੇਗਾ ਉਹ ਸਿੱਖ ਨਹੀਂ. ਬਾਬਾ ਬੁੱਢਾ ਜੀ ਨੇ ਕੋਠੇ ਦੇ ਪਿੱਛੇ ਸੰਨ੍ਹ (ਪਾੜ) ਦੇਕੇ ਸੰਗਤਿ ਸਮੇਤ ਦਰਸ਼ਨ ਕੀਤਾ.#ਏਕਾਂਤਵਾਸ ਦਾ ਕਾਰਣ ਇਹ ਸੀ ਕਿ ਗੁਰੂ ਅੰਗਦਦੇਵ ਦੇ ਪੁਤ੍ਰ ਦਾਤੂ ਜੀ ਨੇ ਈਰਖਾ ਵਿੱਚ ਸੜਕੇ ਗੁਰੂ ਸਾਹਿਬ ਦਾ ਅਨਾਦਰ ਕੀਤਾ ਸੀ ਅਰ ਆਖਿਆ ਸੀ ਕਿ ਆਪ ਖਡੂਰ ਤੋ ਚਲੇਜਾਓ. ਸ਼ਾਂਤਿਰੂਪ ਸਤਿਗੁਰੂ ਨੇ ਦਾਤੂ ਜੀ ਦਾ ਮਨ ਸ਼ਾਂਤ ਕਰਨ ਲਈ ਕਿਨਾਰਾ ਕਰਕੇ ਕੋਠੇ ਵਿੱਚ ਨਿਵਾਸ ਕੀਤਾ. ਹੁਣ ਇੱਥੇ ਗੁਰਦ੍ਵਾਰਾ ਬਣਿਆ ਹੋਇਆ ਹੈ. ਕੋਠੇ ਦਾ ਦਰਵਾਜਾ ਪੱਛਮ ਵੱਲ ਹੈ, ਸੰਨ੍ਹ ਪੂਰਵ ਦਿਸ਼ਾ ਵੱਲ ਹੈ, ਜਿਸ ਦੀ ਚੌੜਾਈ ਅਤੇ ਲੰਬਾਈ ੧੫×੨੭ ਇੰਚ ਹੈ. ਅੰਦਰ ਮੰਜੀਸਾਹਿਬ ਹੈ. ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ਪੁਜਾਰੀ ਨਿਰਮਲੇ ਸਿੰਘ ਹਨ.#ਇਸ ਗੁਰਅਸਥਾਨ ਨਾਲ ੧੨੫ ਵਿੱਘੇ ਜ਼ਮੀਨ ਇਸ ਪਿੰਡ ਵੱਲੋਂ ਹੈ. ੩੮ ਰੁਪਯੇ ਸਾਲਾਨਾ ਮੁਆਫੀ ਹੈ. ੮੪ ਘੁਮਾਉਂ ਜ਼ਮੀਨ ਨਹਿਰੀ, ਕੋਟਲੀਨਸੀਬਖ਼ਾਂ ਨਿਵਾਸੀ ਸਮੁੰਦਖ਼ਾਂ ਭੱਟੀ ਰਾਜਪੂਤ ਦੀ ਚੜ੍ਹਾਈ ਹੋਈ ਹੈ. ਇਸ ਗੁਰਦ੍ਵਾਰੇ ਦੀ ਪਹਿਲਾਂ ਸੇਵਾ ਸਰਦਾਰ ਲਹਿਣਾਸਿੰਘ ਮਜੀਠਾਏ ਨੇ ਕਰਵਾਈ ਸੀ. ਗੁਰਦ੍ਵਾਰੇ ਦੇ ਪੂਰਵ ਭਾਈ ਗੋਬਿੰਦਰਾਮ ਅਮ੍ਰਿਤਸਰੀ ਨੇ ਤਾਲ ਬਣਵਾਇਆ ਹੈ. ਪਹਿਲੇ ਸਰਾਧ ਮੇਲਾ ਹੁੰਦਾ ਹੈ.#ਪਿੰਡ ਤੋਂ ਪੂਰਵ ਇੱਕ ਕੱਚੇ ਤਾਲ ਦੇ ਕਨਾਰੇ ਸ਼੍ਰੀ ਗੁਰੂ ਅੰਗਦਦੇਵ ਜੀ ਦੀ ਸੁਪੁਤ੍ਰੀ ਬੀਬੀ ਅਮਰੋ ਜੀ ਦੀ ਸਮਾਧਿ ਹੈ. ਇੱਥੇ ਭੀ ਪੁਜਾਰੀ ਨਿਰਮਲੇ ਸਿੰਘ ਹਨ.


ਵਾਸਰ (ਦਿਨ) ਦਾ ਸ੍ਵਾਮੀ ਸੂਰਜ. "ਬਾਸਰਨਾਹਿ ਜਥਾ ਗ੍ਰਸ ਰਾਹੁ." (ਨਾਪ੍ਰ) "ਸਿੰਘਾਸਨ ਊਪਰਿ ਰਾਜਤ ਹੈਂ ਜਨੁ ਬਾਸਰ ਪੱਤਾ." (ਗੁਵਿ ੧੦)


ਨਿਵਾਸ ਕਰਤਾ. "ਬਾਸ ਬਾਸਰੀ ਏਕੈ ਸੁਆਮੀ (ਉਦਿਆਨੁ ਦ੍ਰਿਸਟਾਗਿਓ." (ਗਉ ਮਃ ੫) ਘਰ ਅਤੇ ਉਦ੍ਯਾਨ (ਜੰਗਲ) ਵਿੱਚ ਇੱਕ ਸ੍ਵਾਮੀ ਵਸਣ ਵਾਲਾ ਦੇਖਿਆ ਹੈ.