Meanings of Punjabi words starting from ਮ

ਦੇਖੋ, ਮਰਮ ੨. ਅਤੇ ੩. "ਲਾਗੀ ਚੋਟ ਮਰੰਮ ਕੀ."¹ (ਸ. ਕਬੀਰ)

ਅ਼. [مرمت] ਸੰਗ੍ਯਾ- ਰੰਮ (ਟੁੱਟੇ ਨੂੰ ਜੋੜਨ) ਦਾ ਭਾਵ.

ਦੇਖੋ, ਮੇਹਰਾਜ.

ਸੰਗ੍ਯਾ- ਮੜ੍ਹੀ. ਠੌਰ ਭਯਾਨਕ ਗੋਰ ਮਰ੍ਹੀਨ ਗਯੋ." (ਨਾਪ੍ਰ)

ਸੰ. ਸੰਗ੍ਯਾ- ਮੈਲ. ਉਹ ਵਸ੍ਤੁ, ਜਿਸ ਨੂੰ ਧੋਕੇ ਸਾਫ ਕਰੀਏ. "ਬਹੁਰ ਨ ਕਬਿ ਲਾਗੋਹਿ ਮਲ ਲੇਸਾ." (ਨਾਪ੍ਰ) "ਮਲਪਾਪ ਕਲਮਲ ਦਹਨ." (ਬਿਲਾ ਅਃ ਮਃ ੫) ੨. ਵਿਸ੍ਟਾ. ਗੰਦਗੀ. "ਮਲ ਮੂਤ ਮੂੜ ਜਿ ਮੁਘਦ ਹੋਤੇ." (ਆਸਾ ਮਃ ੫) ੩. ਪਾਪ. ਗੁਨਾਹ. ੪. ਕ੍ਰਿਪਣ. ਸੂਮ। ੫. ਸੰ. ਮੱਲ. ਭੁਜਾ ਨਾਲ ਲੜਨ ਵਾਲਾ. ਪਹਿਲਵਾਨ. "ਮਲ ਲਬੇ ਲੈਦੇ ਫੇਰੀਆ." (ਸ੍ਰੀ ਮਃ ੫. ਪੈਪਾਇ) ੬. ਬਲਵਾਨ ਮਨੁੱਖ. ਭਾਵ ਯਮਦੂਤ. "ਦੇਨਿ ਸੁ ਮਲ ਸਜਾਇ." (ਮਃ ੧. ਵਾਰ ਮਾਝ) ੭. ਦੇਖੋ, ਮੱਲਣਾ. "ਜਿਨੀ ਪਛਾਤਾ ਖਸਮੁ, ਸੇ ਦਰਗਾਹ ਮਲ." (ਮਃ ੫. ਵਾਰ ਰਾਮ ੨)

ਸੰ. मल्ल. ਧਾ- ਧੀਰਜ ਕਰਨਾ, ਰੱਖਣਾ। ੨. ਸੰਗ੍ਯਾ- ਭੁਜਾ ਨਾਲ ਲੜਨ ਵਾਲਾ, ਪਹਿਲਵਾਨ. "ਮੱਲਨ ਸੋਂ ਜਦੁਰਾਇ ਲਰਾਯੋ." (ਕ੍ਰਿਸਨਾਵ) ੩. ਬਲਵਾਨ ਆਦਮੀ। ੪. ਪਾਤ੍ਰ. ਭਾਂਡਾ। ੫. ਭੇਪੱਲ ਗਲ੍ਹ। ੬. ਸੰਘੀਆ। ੭. ਪੰਜੀਬ ਵਿੱਚ ਮੱਲਣ (ਕਬਜਾ ਕਰਨ) ਯੋਗ੍ਯ ਵਸਤੂ ਧਨ ਸੁੰਪਦਾ ਆਦਿ ਦਾ ਨਾਉਂ ਭੀ ਮੇਲ ਹੈ, ਜੈਸੇ- "ਉਸ ਨੇ ਵਡੀ ਮੀਝ ਮੱਲੀ ਹੈ." (ਲੋਕੇ) ੮. ਕਈ ਲੋਖਕਾਂ ਨੇ ਮਲ੍ਹੰ ਪਿੰਡ ਦਾ ਨਾਮ ਲਿਖ ਦਿੱਤਾ ਹੈ, ਦੇਖੋ, ਚੌਤਰਾਸਾਹਿਬ ੨.

ਅ਼. [ملعوُن] ਮਲਊ਼ਨ. ਵਿ- ਲਅ਼ਨਤ ਕੀਤਾ. ਧਿੱਕਾਰਿਆ ਹੋਇਆ। ੨. ਸੰਗ੍ਯਾ- ਸ਼ੈਤਾਨ. . "ਸੋ ਮੁਲਾ, ਮਲਊਨ ਨਿਵਾਰੈ" (ਮਾਰੂ ਸੋਲਹੇ ਮਃ ੫)

ਸੰ. ਮਲਆਨਿਤ, ਸੰਗ੍ਯਾ ਮਲਯ ਨੂੰ ਛੁਹਕੇ ਆਈ ਪੌਣ। ੨. ਮਲਯਅਨਲ. ਮਲਯ ਅਗਨਿ. ਮਲਯਾਨਲ. "ਧੂਪੁਮਨਲਆਨਲੋ ਪਵਣੁ ਚਵਰੋ ਕਰੇ." (ਸੋਹਿਲਾ) ਦੇਖੋ, ਮਲਯ.