Meanings of Punjabi words starting from ਰ

ਫ਼ਾ. [روشنائی] ਰੌਸ਼ਨਾਈ. ਸੰਗ੍ਯਾ- ਪ੍ਰਕਾਸ਼. "ਹੋਇ ਰੁਸਨਾਈ ਮਿਟੈ ਅੰਧਾਰਾ." (ਭਾਗੁ) ੨. ਮਸਿ. ਸ੍ਯਾਰੀ. ਲਾਲ. ਪੀਲਾ. ਕਾਲਾ ਆਦਿ ਰੰਗ, ਜੋ ਲਿਖਣ ਲਈ ਵਰਤਿਆ ਜਾਵੇ. "ਲੇਹੁ ਕਲਮ ਰੁਸਨਾਈ ਹਾਥ." (ਗੁਪ੍ਰਸੂ)


ਅ਼. [رُسوُخ] ਸੰਗ੍ਯਾ- ਮਜਬੂਤੀ. ਦ੍ਰਿੜ੍ਹਤਾ। ੧. ਲਿਹ਼ਾਜ.


ਸੰ. रुह्. ਧਾ- ਉੱਗਣਾ, ਬੀਜ ਵਿੱਚੋਂ ਅੰਗੂਰ ਨਿਕਲਣਾ, ਜਨਮ ਲੈਣਾ, ਉੱਪਰ ਚੜ੍ਹਨਾ, ਉਤਰਨਾ। ੨. ਸੰਗ੍ਯਾ- ਕਮਲ। ੨. ਦੂਰ੍‍ਵਾ. ਦੁੱਬ। ੪. ਬਿਰਛ। ੫. ਜਦ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਪੈਦਾ ਹੋਇਆ ਅਰਥ ਹੁੰਦਾ ਹੈ, ਜੈਸੇ- ਜਲਰੁਹ, ਜਲ ਤੋਂ ਉਪਜਿਆ (ਕਮਲ)


ਸੰਗ੍ਯਾ- ਰੁਧਿਰ. ਲਹੂ. ਖ਼ੂਨ. "ਭੂਤ ਪਿਸਾਚ ਡਾਕਿਨੀ ਜੋਗਨਿ ਕਾਕਣਿ ਰੁਹਰ ਪਿਲਾਊਂ." (ਪਾਰਸਾਵ)


ਵਿ- ਲੂਲਾ. ਪਾਦ ਰਹਿਤ. "ਰੁਹਲਾ ਟੁੰਡਾ ਅੰਧੁਲਾ." (ਮਃ ੩. ਵਾਰ ਮਾਝ) ਇਸ ਥਾਂ ਭਾਵ ਹੈ- ਭੈ ਕੇ ਚਰਣ, ਕਰ ਭਾਵ ਕੋ, ਲੋਇਣ ਸੁਰਤਿ ਤੋਂ ਬਿਨਾ.