ਦੇਖੋ, ਲੋਕਾਚਾਰ.
ਦੇਖੋ, ਲੋਕਰੀਤਿ. "ਦੁਤੀਆ ਤਿਆਗੀ ਲੋਗਾਰੀਤਿ." (ਆਸਾ ਮਃ ੫)
Login ਦੇਖੋ, ਦਲੀਪਸਿੰਘ.
ਲੋਕ. ਦੇਖੋ, ਲੋਗ ੨. "ਲੋਗੁ ਜਾਨੈ ਇਹੁ ਗੀਤੁ ਹੈ." (ਗਉ ਕਬੀਰ)
ਸੰ. लोच्. ਧਾ- ਦੇਖਣਾ, ਬੋਲਣਾ, ਚਮਕਣਾ, ਵਿਚਾਰ ਕਰਨਾ। ੨. ਸੰਗ੍ਯਾ- ਇੱਛਾ. ਰੁਚਿ. "ਕਰਿ ਕਿਰਪਾ ਲੋਚ ਮੇਰੈ ਮਨਿ ਲਾਈ." (ਗੂਜ ਮਃ ੪) "ਪ੍ਰਭੁ ਪੂਰੀ ਲੋਚ ਹਮਾਰੀ." (ਸੋਰ ਮਃ ੫) ੩. ਸਿੰਧੀ. ਢੂੰਢ. ਤਲਾਸ਼. ਖੋਜ. ਭਾਲ.
nan
ਕ੍ਰਿ- ਢੂੰਢਣਾ. ਖੋਜਣਾ। ੨. ਚਾਹੁਣਾ। ੩. ਦੇਖਣਾ. ਤੱਕਣਾ। ੪. ਸੰਗ੍ਯਾ- ਨੇਤ੍ਰ. ਲੋਚਨ.
ਕ੍ਰਿ. ਵਿ- ਦੇਖਦਾ. ਦੇਖੋ, ਲੋਚਯਾ "ਸਤਿਗੁਰ ਨੋ ਸਭਕੋ ਲੋਚਦਾ." (ਸ੍ਰੀ ਮਃ ੪) ੨. ਚਾਹੁਁਦਾ. ਲੋੜਦਾ.
ਸੰਗ੍ਯਾ- ਜਿਸ ਨਾਲ ਦੇਖੀਏ, ਨੇਤ੍ਰ. ਅੱਖ. "ਲੋਚਨ ਸ੍ਰਮਹਿ, ਬੁਧਿ ਬਲ ਨਾਠੀ." (ਸ੍ਰੀ ਬੇਣੀ)
ਕ੍ਰਿ- ਹੰਝੂਆਂ ਨਾਲ ਅੱਖਾਂ ਭਰਨੀਆਂ. ਨੇਤ੍ਰਾਂ ਵਿੱਚ ਅਸ਼੍ਰੁ (ਅੱਥਰੂ) ਆਂਉਣੇ. "ਪੰਥੁ ਨਿਹਾਰੈ ਕਾਮਿਨੀ, ਲੋਚਨ ਭਰੀ ਲੇ ਉਸਾਸਾ." (ਗਉ ਕਬੀਰ) ਲੋਚਨਭਰੀ- ਲੇ- ਉਸਾਸਾ.