Meanings of Punjabi words starting from ਕ

ਸੰਗ੍ਯਾ- ਮਿਸਰੀ ਦੀ ਬਣੀ ਮਿਠਾਈ. ਖੰਡ ਦੀ ਇੱਕ ਖਾਸ ਮਿਠਾਈ, ਜਿਸ ਵਿੱਚ ਦੁੱਧ ਦਾ ਖੋਆ ਪਾਇਆ ਹੋਇਆ ਹੁੰਦਾ ਹੈ.


ਸੰ. ਕਲ੍ਯਾਣ. ਸੰਗ੍ਯਾ- ਕੁਸ਼ਲ. ਮੰਗਲ। ੨. ਆਸ਼ੀਰਵਾਦ. ਅਸੀਸ। ੩. ਬਿਰਦ, ਜੋ ਕਲ੍ਯ (ਸਵੇਰ ਵੇਲੇ) ਉਚਾਰਣ ਕਰੀਦਾ ਹੈ, ਭੱਟ ਆਦਿਕਾਂ ਦਾ ਕਹਿਆ ਹੋਇਆ ਸੁਯਸ਼. "ਤੁਧੁ ਸਚੇ ਸੁਬਹਾਨ ਸਦਾ ਕਲਾਣਿਆ." (ਵਾਰ ਮਾਝ ਮਃ ੧) "ਬਾਂਗਾਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ." (ਵਾਰ ਸੂਹੀ ਮਃ ੧) ਦੇਖੋ, ਬੁਰਗੂ। ੨. ਕ੍ਰਿ. ਵਿ- ਕਲਾਣ (ਉਸਤਤਿ) ਕਰਕੇ. ਮਹਿਮਾ ਗਾਕੇ. "ਸਚਾ ਖਸਮੁ ਕਲਾਣਿ ਕਮਲੁ ਵਿਗਸਿਆ." (ਵਾਰ ਮਾਝ ਮਃ ੧)


ਸੰ. ਸੰਗ੍ਯਾ- ਚੰਦ੍ਰਮਾ, ਜੋ ਸੋਲਾਂ ਕਲਾ ਰਖਦਾ ਹੈ। ੨. ਕਰਤਾਰ, ਜੋ ਸਾਰੀਆਂ ਸ਼ਕਤੀਆਂ ਰੱਖਦਾ ਹੈ. "ਅਕਲ ਕਲਾਧਰ ਸੋਈ." (ਸਿਧ- ਗੋਸਟਿ) ਉਹ ਅ- ਕਲ ਅਤੇ ਕਲਾਧਰ ਹੈ। ੩. ਦੇਖੋ, ਸੁਧਾਨਿਧਿ ਦਾ ਰੂਪ (ਅ)