Meanings of Punjabi words starting from ਚ

ਸੰਗ੍ਯਾ- ਕਮਰ ਦੀ ਨਾੜੀ ਦਾ ਆਪਣੇ ਥਾਂ ਤੋਂ ਟਲਣਾ. ਨਾੜੀ ਦਾ ਠਿਕਾਣਿਓਂ ਖਿਸਕਣਾ. ਦੇਖੋ, ਚੁੱਕ ਧਾ। ੨. ਚੂਕ. ਭੂਲ. ਖ਼ਤ਼ਾ. "ਐਸ ਸਮੇ ਤੇ ਜੋ ਚੁਕਜਾਈ." (ਨਾਪ੍ਰ) ੩. ਸਮਾਪਤੀ. ਅੰਤ. "ਸਗਲ ਚੁਕੀ ਮੁਹਤਾਈਐ." (ਸਾਰ ਮਃ ੫) ੪. ਦੇਖੋ, ਚੁਕਣਾ.


ਦੇਖੋ, ਚੁਕ। ੨. ਸੰ. चुक्क्. ਧਾ- ਦੁੱਖ ਦੇਣਾ, ਦੁੱਖ ਹੋਣਾ। ੩. ਸੰਗ੍ਯਾ- ਭੜਕਾਉ. ਉਕਸਾਵਟ.


ਦੇਖੋ, ਚੁਕ। ੨. ਸੰ. चुक्क्. ਧਾ- ਦੁੱਖ ਦੇਣਾ, ਦੁੱਖ ਹੋਣਾ। ੩. ਸੰਗ੍ਯਾ- ਭੜਕਾਉ. ਉਕਸਾਵਟ.


ਸਮਾਪਤ ਹੁੰਦਾ. ਮਿਟਦਾ. "ਆਵਣੁ ਜਾਣੁ ਨ ਚੁਕਈ." (ਸ੍ਰੀ ਮਃ ੧) "ਕੂਕ ਪੁਕਾਰ ਨ ਚੁਕਈ." (ਵਾਰ ਸੋਰ ਮਃ ੩)


ਦੇਖੋ, ਚੌਕਸਾਈ. "ਸਤਿਗੁਰੂ ਕੇਵਟ ਮਿਲਹਿ ਜਿਆਈ। ਮਤਿ ਨੌਕਾ ਪਰ ਹ੍ਵੈ ਚੁਕਸਾਈ." (ਨਾਪ੍ਰ)


ਕ੍ਰਿ- ਉਠਾਉਣਾ. ਉਚਾਨਾ। ੨. ਭੁੱਲਣਾ. ਚੂਕਨਾ। ੩. ਖ਼ਤਮ ਹੋਣਾ। ੪. ਮਿਟਣਾ.


ਕ੍ਰਿ- ਉੱਚਕਰਣ. ਉਠਾਉਣ। ੨. ਉਭਾਰਨਾ. ਭੜਕਾਉਣਾ.