Meanings of Punjabi words starting from ਨ

ਸੰ. ਵਿ- ਪਾਸ ਦਾ. ਨੇੜੇ ਦਾ. ਨਜ਼ਦੀਕੀ। ੨. ਕ੍ਰਿ. ਵਿ- ਪਾਸ. ਨੇੜੇ. ਕੋਲ.


ਸੰ. निकटवर्त्ति्न. ਵਿ- ਪਾਸ ਰਹਿਣ ਵਾਲਾ. ਹਾਜਿਰਬਾਸ਼.


ਨਿਕਟ- ਆਨੀ. ਪਾਸ ਆਈ।#੨. ਨੇੜੇ ਹੁੰਦੀ. "ਜਰਾ ਮਰਾ ਹਰਿਜਨਹਿ ਨਹੀ ਨਿਕਟਾਨੀ." (ਟੋਡੀ ਮਃ ੫) ੩. ਪਾਸ (ਕੋਲ) ਲਿਆਂਦੀ.


ਦੇਖੋ, ਨਿਕਟ ੨. "ਨਿਕਟਿ ਵਸੈ ਨਾਹੀ ਹਰਿ ਦੂਰਿ." (ਗਉ ਮਃ ੪)


ਵਿ- ਪਾਸ ਰਹਿਣ ਵਾਲੀ.#"ਨਿਕਟਿਵਰਤਨਿ ਸਾ ਸਦਾ ਸੁਹਾਗਨਿ." (ਸਾਰ ਮਃ ੫) ਦੇਖੋ, ਨਿਕਟਵਰਤੀ.


ਵਿ- ਸਮੀਪੀ. ਨਜ਼ਦੀਕੀ. "ਸੇਵਕ ਕਉ ਨਿਕਟੀ ਹੋਇ ਦਿਖਾਵੈ." (ਆਸਾ ਮਃ ੫)


ਨਿਕਲਦਾ. ਨਿਕਸਦਾ. "ਲੋਹੂ ਲਬੁ ਨਿਕਥਾ ਵੇਖੁ." (ਵਾਰ ਰਾਮ ੧. ਮਃ ੧) ੨. ਨਿਕਲਿਆ. "ਟੱਪ ਨਿਕੱਥਾ ਉੱਪਰ ਵਾੜਾ." (ਭਾਗੁ)