ਸੰਗ੍ਯਾ- ਬਾਸ ਅਸਥਾਨ. ਵਸੇਰੇ ਦਾ ਥਾਂ। ੨. ਵਾਸਰ. ਦਿਨ. ਦੇਖੋ, ਬੀਸ ਸਪਤਾਹਰੋ.
ਵਾਸਰ ਅਤੇ ਰਜਨਿ. ਦਿਨ ਰਾਤ। ੨. ਭਾਵ- ਨਿੱਤ. ਸਦੈਵ.
nan
ਯੂ. ਰਕਤਵਾਹ ਨਾੜੀ. ਵਿਕਾਰੀ ਲਹੂ ਨੂੰ, ਹਕੀਮ ਇਸ ਵਿੱਚ ਨਸ਼ਤਰ ਲਾਕੇ ਕਢਦੇ ਹਨ.
ਸੰ. ਵਾਸਵ. ਵਿ- ਵਸੁ ਦੇਵਤਿਆਂ ਦਾ ੨. ਸੰਗ੍ਯਾ- ਇੰਦ੍ਰ. ਦੇਵਰਾਜ. "ਜੇ ਨ ਮਿਟੇ ਬਿਕਟੇ ਭਟ ਕਾਹੁਁ ਸੋਂ. ਬਾਸਵ ਸੋਂ ਕਬਹੂੰ ਨ ਪਛੇਲੇ." (ਚਰਿਤ੍ਰ ੧)
(ਸਨਾਮਾ) ਸੰਗ੍ਯਾ- ਵਾਸਵ (ਇੰਦ੍ਰ) ਹੈ ਜਿਸ ਦਾ ਵੈਰੀ, ਮੈਨਾਕ ਪਹਾੜ, ਉਸ ਨੂੰ ਧਾਰਨ ਵਾਲਾ ਸਮੁੰਦਰ, ਉਸ ਦਾ ਪੁਤ੍ਰ ਚੰਦ੍ਰਮਾ, ਉਸ ਨੂੰ ਧਾਰਨਵਾਲਾ ਆਕਾਸ਼, ਆਕਾਸ਼ ਵਿੱਚ ਵਿਚਰਣ ਵਾਲਾ ਤੀਰ (ਵਾਣ).
ਦੇਖੋ, ਬਾਸੁਦੇਵ ੨. ਅਤੇ ਵਾਸੁਦੇਵ. "ਸ੍ਰੀ ਬਾਸ੍ਵਦੇਵਸ੍ਯ ਜੇ ਕੋਈ ਜਾਨਸਿ ਭੇਵ." (ਸਹਸ ਮਃ ੧) ਵਾਸੁਦੇਵ (ਕਰਤਾਰ) ਦਾ ਜੇ ਕੋਈ ਭੇਦ ਜਾਣਦਾ ਹੈ.
ਸੰਗ੍ਯਾ- ਵਾਸਵ (ਇੰਦ੍ਰ) ਦਾ ਲੋਕ, ਸ੍ਵਰਗ.
ਸੰਗ੍ਯਾ- ਵਾਸਵ (ਇੰਦ੍ਰ ਦਾ ਵੈਰੀ ਦੈਤ੍ਯ। ੨. ਸ਼ੁੰਭ ਆਦਿ ਦੈਤ੍ਯ.
ਸੰਗ੍ਯਾ- ਵਾਸਵ (ਇੰਦ੍ਰ) ਦੀ ਰਾਨੀ ਸ਼ਚੀ. "ਬਾਸਵ ਦੇਵ ਬਾਸਵੀ ਜਾਨ੍ਯੋ." (ਰਘੁਰਾਜ) ੨. ਵਾਸਵ ਦਾ ਪੁਤ੍ਰ ਅਰਜੁਨ.
ਸੰਗ੍ਯਾ- ਵਾਸ. ਨਿਵਾਸ. ਵਸੇਰਾ. "ਜਾਕਾ ਬਾਸਾ ਗੋਹ ਮਹਿ." (ਸ. ਕਬੀਰ) ੨. ਫ਼ਾ. [باشہ] ਬਾਸ਼ਹ. ਇੱਕ ਗੁਲਾਬਚਸ਼ਮ ਸ਼ਿਕਾਰੀ ਪੰਛੀ, ਜੋ ਬਾਜ਼ ਤੋਂ ਛੋਟਾ ਹੁੰਦਾ ਹੈ. ਇਸ ਦੀ ਸੂਰਤ ਬਾਜ਼ ਜੇਹੀ ਹੁੰਦੀ ਹੈ. ਇਹ ਬਾਸ਼ੀਨ ਦੀ ਮਦੀਨ ਹੈ. ਬਾਸ਼ਾ ਪੰਜਾਬੀ ਪੰਛੀ ਨਹੀਂ. ਇਹ ਠੰਢੇ ਦੇਸਾਂ ਵਿੱਚ ਆਂਡੇ ਦਿੰਦਾ ਹੈ ਅਤੇ ਸਰਦੀਆਂ ਦੇ ਸ਼ੁਰੂ ਵਿੱਚ ਏਧਰ ਆਉਂਦਾ ਹੈ. ਇਸ ਨੂੰ ਸਿਖਾਕੇ ਛੋਟੇ ਪੰਛੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ. ਚੰਗਾ ਬਾਸ਼ਾ ਤਿੱਤਰ ਭੀ ਮਾਰ ਲੈਂਦਾ ਹੈ. ਇਸ ਦੀਆਂ ਟੰਗਾਂ ਅਤੇ ਦੁਮ ਸ਼ਿਕਰੇ ਨਾਲੋਂ ਲੰਮੀ ਹੁੰਦੀ ਹੈ. Sparrow- hawk. ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ. "ਜੈਸੇ ਬਾਸਾ ਮਾਸ ਦੇਤ ਝਾਟੁਲੀ." (ਸਾਰ ਮਃ ੫) "ਮਨ ਬਾਸੇ ਸਿਉ ਨਿਤ ਭਉਦਿਆ." (ਸੂਹੀ ਛੰਤ ਮਃ ੪)
nan