Meanings of Punjabi words starting from ਭ

ਸੰ. ਸੰਗ੍ਯਾ- ਨਾਗਾਂ ਦੀ ਪੁਰੀ, ਜੋ ਪੁਰਾਣਾਂ ਅਨੁਸਾਰ ਪਾਤਾਲ ਵਿੱਚ ਭੋਗਵਤੀ ਨਦੀ ਦੇ ਕਿਨਾਰੇ ਹੈ. "ਭੋਗਵਤੀ ਸੁਰਪੁਰਿ ਪਿਖ ਲਾਜੇ." (ਗੁਪ੍ਰਸੂ) ੨. ਪਾਤਾਲਗੰਗਾ. ਦੇਖੋ, ਤ੍ਰਿਪਥਗਾ.


ਸੰ. भोक्तृ. ਭੋਕ੍ਤਿ. ਭੋਗਣ ਵਾਲਾ. ਭੋਕ੍ਤਾ. "ਆਪਿ ਨਿਰਬਾਣੀ, ਆਪੇ ਭੋਗਾ." (ਮਾਝ ਮਃ ੫) ੨. ਭੋਗ ਦਾ ਬਹੁਵਚਨ.


ਭੋਗਣ ਲਈ. ਭੋਗਣ ਵਾਸਤੇ, "ਅੰਨੁ ਖਾਣਾ ਕਪੜੁ ਪੈਨਣੁ ਦੀਆ, ਰਸ ਅਨਿ ਭੋਗਾਣੀ." (ਗਉ ਮਃ ੪) ਅਨਿ (ਅਨ੍ਯ- ਹੋਰ) ਰਸ ਭੋਗਣ ਲਈ.


ਵਿ- ਭੋਗਾਂ ਤੋਂ ਅਤੀਤ. ਭੋਗਾਂ ਤੋਂ ਉਪਰਾਮ. ਭੋਗਤ੍ਯਾਗੀ.


ਸੰ. ਸੰਗ੍ਯਾ- ਭੋਗਾਂ ਦਾ ਆਯਤਨ (ਘਰ), ਦੇਹ. ਸ਼ਰੀਰ, ਜੋ ਭੋਗਾਂ ਦਾ ਆਸਾਰ ਹੈ.


ਭੋਗਕੇ। ੨. ਭੋਗ ਵਿੱਚ. "ਤਨੁ ਮਨੁ ਰਤਾ ਭੋਗਿ." (ਮਃ ੧. ਵਾਰ ਸਾਰ) ੩. ਦੇਖੋ, ਭੋਗੀ.


ਸੰ. भोगिन्. ਵਿ- ਭੋਗਣ ਵਾਲਾ. ਭੋਗਾਂ ਦਾ ਆਨੰਦ ਲੈਣ ਵਾਲਾ. "ਭੋਗੀ ਕਉ ਦੁਖ ਰੋਗ ਵਿਆਪੈ." (ਬਸੰ ਅਃ ਮਃ ੧) ੨. ਸੰਗ੍ਯਾ- ਰਾਜਾ। ੩. ਸੱਪ. ਭੋਗ (ਫਣ) ਵਾਲਾ. "ਭੋਗੀ ਲਖ ਬਡ ਭੋਗਾਕਾਰਾ." (ਨਾਪ੍ਰ) ਸਰਪ ਦੇਖਿਆ ਜਿਸ ਦੇ ਭੋਗ (ਫਣ) ਦਾ ਵਡਾ ਆਕਾਰ ਹੈ.


ਵਿ- ਭੋਗਣ ਵਾਲਾ. ਭੋਗੀ. "ਜੋਗੀ ਅੰਦਰਿ ਜੋਗੀਆ, ਤੂੰ ਭੋਗੀ ਅੰਦਰਿ ਭੋਗੀਆ." (ਸ੍ਰੀ ਮਃ ੧) ੨. ਦੇਖੋ, ਭੋਗੀ ੩.


ਭੋਗੀਆਂ ਦਾ ਈਸ਼੍ਵਰ. ਮਹਾਨ ਭੋਗੀ.


ਦੇਖੋ, ਭੋਗ ੬. ਅਤੇ ੮. "ਦੇਦਾ ਰਹੈ, ਨ ਚੂਕੈ ਭੋਗੁ." (ਸੋਦਰੁ)