Meanings of Punjabi words starting from ਰ

ਅ਼. [رحال] ਘੋੜੇ ਦੀ ਇੱਕ ਚਾਲ.


ਰੁਹ (ਕ੍ਰੋਧ) ਵਾਲਾ. ਰੋਹ ਵਾਲਾ. ਰੋਸ ਵਾਲਾ. "ਮਰ ਜਾਵਨ ਬੀਰ ਰੁਹਾਵਲੇ." (ਚੰਡੀ ੩)


ਰੁਧਿਰ. ਲਹੂ. ਦੇਖੋ, ਰੁਹਰ. "ਰੁਹਿਰ ਰਣਰੰਗ ਬਹਿ." (ਰਾਮਾਵ)


ਯੂ. ਪੀ. ਦਾ ਇੱਕ ਇਲਾਕਾ. ਜਿਸ ਵਿੱਚ ਬਦਾਉਂ, ਬਿਜਨੌਰ ਅਤੇ ਬਰੇਲੀ ਜਿਲੇ ਹਨ. ਇਸ ਦੇ ਉੱਤਰ ਹਿਮਾਲਯ, ਦੱਖਣ ਗੰਗਾ ਅਤੇ ਪੂਰਵ ਵੱਲ ਅਵਧ ਹੈ. ਰੋਹੂ ਪਹਾੜ ਦੇ ਵਸਨੀਕ (ਰੋਹੇਲੇ) ਇਸ ਵਿੱਚ ਆਕੇ ਆਬਾਦ ਹੋਏ, ਇਸ ਕਾਰਣ ਨਾਮ ਰੁਹੇਲਖੰਡ ਹੋਇਆ. ਇਸ ਦਾ ਰਕਬਾ ੧੯, ੯੦੮ ਵਰਗ ਮੀਲ ਅਤੇ ਜਨਸੰਖ੍ਯਾ ੫, ੫੦੦, ੦੦੦ ਹੈ.


ਰੁਹੇਲਖੰਡ ਦਾ ਨਿਵਾਸੀ. "ਰੋਹ ਕੇ ਰੁਹੇਲੇ." (ਅਕਾਲ) ੨. ਬਿਪਾਸ਼ (ਬਿਆਸਾ) ਦੇ ਕਿਨਾਰੇ ਇੱਕ ਨਗਰ, ਜਿਸ ਦਾ ਨਾਮ ਸ਼੍ਰੀ ਗੋਬਿੰਦ ਪੁਰ ਮਿਟਾਕੇ ਭਗਵਾਨਦਾਸ ਨੇ ਰੁਹੇਲਾ ਰੱਖਿਆ ਸੀ, ਦੇਖੋ, ਸ਼੍ਰੀ ਗੋਬਿੰਦਪੁਰ। ੩. ਖੈਬਰ ਦੇ ਪਠਾਣਾਂ ਦੀ ਇੱਕ ਜਾਤਿ। ੪. ਵੀ- ਰੋਹ (ਕ੍ਰੋਧ) ਵਾਲਾ.